ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਕੁੜੀ ਲਈ ਦੀਪ ਢਿੱਲੋਂ ਨੇ ਕੀਤੀ ਖ਼ਾਸ ਅਪੀਲ

Wednesday, Jun 30, 2021 - 10:42 AM (IST)

ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਕੁੜੀ ਲਈ ਦੀਪ ਢਿੱਲੋਂ ਨੇ ਕੀਤੀ ਖ਼ਾਸ ਅਪੀਲ

ਚੰਡੀਗੜ੍ਹ (ਬਿਊਰੋ) -  ਪੰਜਾਬੀ ਪ੍ਰਸਿੱਧ ਗਾਇਕ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਇੱਕ ਕੁੜੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਹਰ ਕਿਸੇ ਨੂੰ ਇਸ ਕੁੜੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਇਸ ਕੁੜੀ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ।

PunjabKesari

ਇਸ ਕੁੜੀ ਦਾ ਨਾਂ ਅਰਸ਼ਪ੍ਰੀਤ ਕੌਰ ਹੈ, ਜਿਸ ਨੂੰ ਬੀਤੇ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ। ਉਹ ਪਿਛਲੇ ਪੰਜ ਦਿਨਾਂ ਤੋਂ ਓਰੀਸਨ ਹਸਪਤਾਲ ਦੇ ਆਈ. ਸੀ. ਯੂ. 'ਚ ਹੈ ਪਰ ਪੈਸਿਆਂ ਦੀ ਕਮੀ ਕਾਰਨ ਉਸ ਦੇ ਘਰ ਵਾਲੇ ਇਸ ਬੱਚੀ ਦਾ ਇਲਾਜ ਨਹੀਂ ਕਰਵਾ ਪਾ ਰਹੇ। ਇਸ ਕਾਰਨ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। 

PunjabKesari

ਦੱਸ ਦਈਏ ਕਿ ਦੀਪ ਢਿੱਲੋਂ ਨੇ ਇਸ ਕੁੜੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ''ਦੋਸਤੋ ਇਹ ਕੁੜੀ ਸੀਰੀਅਸ ਹੈ, ਪਿੰਡ ਰੱਤੌਵਾਲ ਆ। ਇਸ ਪੋਸਟ 'ਚ ਦੀਪ ਢਿੱਲੋਂ ਨੇ ਇਸ ਕੁੜੀ ਦੀ ਮਾਂ ਦਾ ਅਕਾਊਂਟ ਨੰਬਰ ਵੀ ਸਾਂਝਾ ਕੀਤਾ ਹੈ। 9872610464 ਫੋਨ ਨੰਬਰ ਹੈ।

PunjabKesari

ਘਰ ਦੇ ਹਲਾਤ ਇਸ ਤਰ੍ਹਾਂ ਦੇ ਹਨ ਕਿ ਇਲਾਜ ਨਹੀਂ ਕਰਾ ਸਕਦੇ। ਆਪਣੀ ਨੇਕ ਕਮਾਈ 'ਚੋਂ ਕੋਸ਼ਿਸ਼ ਕਰੋ ਮਦਦ ਕਰਨ ਦੀ। ਮੈਂ ਆਪਣੇ ਵੱਲੋਂ ਬਣਦੀ ਮਦਦ ਕਰ ਚੁੱਕਾ ਹਾਂ। ਕ੍ਰਿਪਾ ਕਰਕੇ ਜਿਨਾਂ ਹੋ ਸਕੇ ਯੋਗਦਾਨ ਜ਼ਰੂਰ ਪਾਉਣਾ। ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।''

ਨੋਟ - ਦੀਪ ਢਿੱਲੋਂ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News