ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ ਲੋਕਾਂ ਦੀ ਅਸਲੀਅਤ"

Saturday, Feb 14, 2026 - 12:55 PM (IST)

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ ਲੋਕਾਂ ਦੀ ਅਸਲੀਅਤ"

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਇੱਕ ਬੇਹੇਦ ਭਾਵੁਕ ਪੋਸਟ ਰਾਹੀਂ ਆਪਣੇ ਦਿਲ ਦਾ ਗੁਬਾਰ ਕੱਢਿਆ ਹੈ। ਉਨ੍ਹਾਂ ਨੇ ਜਿੱਥੇ ਇਨਸਾਫ਼ ਦੀ ਲੜਾਈ ਵਿੱਚ ਨਾਲ ਖੜ੍ਹਨ ਵਾਲੇ ਲੱਖਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਲੋਕਾਂ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ ਜੋ ਸਿੱਧੂ ਦੇ ਜਿਉਂਦੇ ਜੀਅ ਉਸਦੇ ਬਹੁਤ ਕਰੀਬ ਹੋਣ ਦਾ ਦਾਅਵਾ ਕਰਦੇ ਸਨ, ਪਰ ਅੱਜ ਮੁਸ਼ਕਿਲ ਘੜੀ ਵਿੱਚ ਗਾਇਬ ਹਨ।

ਇਹ ਵੀ ਪੜ੍ਹੋ: ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14 ਸਾਲ, ਕੀ ਤੁਹਾਨੂੰ ਪਤਾ ਹੈ ਨਾਂ?

SSP ਦਫ਼ਤਰ ਮੂਹਰੇ ਪ੍ਰਦਰਸ਼ਨ ਬਾਰੇ ਦਿੱਤਾ ਸਪੱਸ਼ਟੀਕਰਨ

ਬਲਕੌਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ SSP ਦਫ਼ਤਰ ਦੇ ਬਾਹਰ ਜੋ ਕੁਝ ਵੀ ਹੋਇਆ, ਉਹ ਕੋਈ ਪਹਿਲਾਂ ਤੋਂ ਮਿਥੀ ਹੋਈ ਯੋਜਨਾ ਨਹੀਂ ਸੀ। ਉਨ੍ਹਾਂ ਕਿਹਾ, "ਨਾ ਕਿਸੇ ਨੂੰ ਜਾਣਕਾਰੀ ਦਿੱਤੀ ਗਈ ਸੀ ਤੇ ਨਾ ਹੀ ਕੋਈ ਸੱਦਾ ਸੀ। ਉਹ ਫੈਸਲਾ ਉਸੇ ਵਕਤ ਸਿਰਫ਼ ਇਨਸਾਫ਼ ਦੀ ਤੜਪ ਕਾਰਨ ਲਿਆ ਗਿਆ ਸੀ।" ਉਨ੍ਹਾਂ ਦੇਸ਼ਾਂ-ਵਿਦੇਸ਼ਾਂ ਤੋਂ ਮਿਲ ਰਹੇ ਸਮਰਥਨ ਨੂੰ ਆਪਣੀ ਸਭ ਤੋਂ ਵੱਡੀ ਹਿੰਮਤ ਦੱਸਿਆ।

ਇਹ ਵੀ ਪੜ੍ਹੋ: ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ ਐਲਾਨੇ ਬੇਹੱਦ ਖਾਸ ਨਾਂ

PunjabKesari

'ਮਤਲਬੀ' ਲੋਕਾਂ 'ਤੇ ਸਾਧਿਆ ਨਿਸ਼ਾਨਾ

ਬਿਨਾਂ ਕਿਸੇ ਦਾ ਨਾਮ ਲਏ ਬਲਕੌਰ ਸਿੰਘ ਨੇ ਉਨ੍ਹਾਂ ਲੋਕਾਂ 'ਤੇ ਸਵਾਲ ਚੁੱਕੇ ਜੋ ਸਿੱਧੂ ਮੂਸੇਵਾਲਾ ਦੇ ਨਾਮ ਦੀ ਵਰਤੋਂ ਕਰਕੇ ਆਪਣੀ ਪਛਾਣ ਬਣਾਉਂਦੇ ਰਹੇ। ਉਨ੍ਹਾਂ ਲਿਖਿਆ, "ਜਿਹੜੇ ਲੋਕ ਸਿੱਧੂ ਦੇ ਜਿਉਂਦੇ ਸਮੇਂ ਆਪਣੀ ਨਿੱਜੀ ਜ਼ਰੂਰਤ ਲਈ ਉਸ ਉੱਤੇ ਹੱਕ ਜਤਾਉਂਦੇ ਸਨ, ਉਹ ਅੱਜ ਇਨਸਾਫ਼ ਦੀ ਘੜੀ ਵਿੱਚ ਚੁੱਪ ਕਿਉਂ ਨੇ? ਹਾਦਸੇ ਭਾਵੇਂ ਬਹੁਤ ਕੁਝ ਖੋਹ ਲੈਂਦੇ ਹਨ, ਪਰ ਇਹ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਹਨ। ਅਜਿਹੇ ਬਦਲੇ ਹੋਏ ਲੋਕ ਦਿਲਾਂ ਤੋਂ ਉਤਰ ਜਾਂਦੇ ਹਨ।"

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ ਹਾਰਟ ਅਟੈਕ ਨਾਲ ਮੌਤ

ਇਨਸਾਫ਼ ਦੀ ਲੜਾਈ ਰਹੇਗੀ ਜਾਰੀ

ਸਿੱਧੂ ਦੇ ਪਿਤਾ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪੁੱਤਰ ਦੀ ਅਮਾਨਤ (ਵਿਰਾਸਤ) ਨੂੰ ਕਦੇ ਮਿਟਣ ਨਹੀਂ ਦੇਣਗੇ ਅਤੇ ਇਨਸਾਫ਼ ਲੈ ਕੇ ਹੀ ਦਮ ਲੈਣਗੇ। ਉਨ੍ਹਾਂ ਨੇ ਉਨ੍ਹਾਂ ਸਾਰੇ ਨਿਰਸਵਾਰਥ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜੋ ਅੱਜ ਵੀ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਇਹ ਵੀ ਪੜ੍ਹੋ: Sukhbir Badal ਨੂੰ ਲੈ ਕੇ ਜਾਣੋ ਕੀ ਬੋਲੀ ਗਾਇਕਾ ਮਨਦੀਪ ਮੈਂਡੀ; ਕਹਿੰਦੀ- ਮੈਂ ਤਾਂ ਕਾਲਜੇ ਫੁੱਕਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News