ਸ਼ਿੰਦਾ ਗਰੇਵਾਲ ਦੀ ਮਾਂ ਰਵਨੀਤ ਨਾਲ ਪਿਆਰੀ ਵੀਡੀਓ, ਜਿਸ ਨੇ ਹਰੇਕ ਨੂੰ ਕੀਤਾ ਆਕਰਸ਼ਿਤ

Wednesday, Jan 05, 2022 - 12:27 PM (IST)

ਸ਼ਿੰਦਾ ਗਰੇਵਾਲ ਦੀ ਮਾਂ ਰਵਨੀਤ ਨਾਲ ਪਿਆਰੀ ਵੀਡੀਓ, ਜਿਸ ਨੇ ਹਰੇਕ ਨੂੰ ਕੀਤਾ ਆਕਰਸ਼ਿਤ

ਜਲੰਧਰ (ਬਿਊਰੋ) - ਗਿੱਪੀ ਗਰੇਵਾਲ ਨੇ ਗਾਇਕੀ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਅੱਜ ਉਹ ਸਫਲ ਗਾਇਕ ਹੋਣ ਦੇ ਨਾਲ-ਨਾਲ ਸਫਲ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹਨ। ਗਿੱਪੀ ਗਰੇਵਾਲ ਦੇ ਬਰਥਡੇਅ ਅਤੇ ਉਨ੍ਹਾਂ ਦੇ ਪੁੱਤਰ ਗੁਰਬਾਜ਼ ਗਰੇਵਾਲ ਦੇ ਲੋਹੜੀ ਦਾ ਪ੍ਰੋਗਰਾਮ ਦਾ ਜਸ਼ਨ ਕਾਫੀ ਧੂਮ ਧਾਮ ਮਨਾਇਆ ਗਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ਼ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਹ ਪ੍ਰੋਗਰਾਮ ਕਾਫੀ ਰੌਣਕਾਂ ਨਾਲ ਭਰਿਆ ਰਿਹਾ ਕਿਉਂਕਿ ਇਸ ਪ੍ਰੋਗਰਾਮ 'ਚ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਪਹੁੰਚੇ ਸਨ। ਇਸ ਜਸ਼ਨ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਹਾਲ ਹੀ 'ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਸ਼ਿੰਦਾ ਤੇ ਮਾਂ ਰਵਨੀਤ ਗਰੇਵਾਲ ਦੇ ਪਿਆਰ ਦੀ ਇਕ ਪਿਆਰੀ ਝਲਕ ਵੇਖਣ ਨੂੰ ਮਿਲ ਰਹੀ ਹੈ। ਵੀਡੀਓ 'ਚ ਮਾਂ ਰਵਨੀਤ ਆਪਣੇ ਪੁੱਤਰ ਸ਼ਿੰਦਾ ਨਾਸ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਬੈਕਗਰਾਊਂਡ 'ਚ ਪੰਜਾਬ ਦੇ ਗਾਇਕ ਸਿੱਧੂ ਮੂਸੇ ਵਾਲਾ ਦਾ ਗੀਤ 'ਮਾਂ ਜਮਾਂ ਮੈਂ ਤੇਰੇ ਵਰਗਾ ਆਂ' ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਸ ਵੀਡੀਓ 'ਚ ਗਿੱਪੀ ਗਰੇਵਾਲ ਨਜ਼ਰ ਆਉਂਦਾ ਹੈ। 


ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਜਨਮਦਿਨ ਤੇ ਲੋਹੜੀ ਦੇ ਜਸ਼ਨ ਦੇ ਸਮਾਰੋਹ 'ਚ ਗੁਰਦਾਸ ਮਾਨ, ਕੁਲਵਿੰਦਰ ਬਿੱਲਾ, ਐਮੀ ਵਿਰਕ, ਸੁਨੰਦਾ ਸ਼ਰਮਾ, ਜੌਰਡਨ ਸੰਧੂ, ਪ੍ਰੇਮ ਢਿੱਲੋਂ, ਸਿੱਧੂ ਮੂਸੇ ਵਾਲਾ, ਗੋਲਡੀ, ਸੱਤਾ, ਅਮਨ ਨੂਰੀ, ਅਲਾਪ ਸਿਕੰਦਰ, ਜਸਬੀਰ ਜੱਸੀ, ਅੰਮ੍ਰਿਤ ਮਾਨ, ਸ਼ਿਵਜੋਤ, ਅਫਸਾਨਾ ਖ਼ਾਨ, ਮਾਸਟਰ ਸਲੀਮ ਵਰਗੇ ਕਲਾਕਾਰ ਪਹੁੰਚੇ ਸਨ। ਇਸ ਤੋਂ ਇਲਾਵਾ ਪੀਟਰ ਵਿਰਦੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਸਣੇ ਕਈ ਵੱਡੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਸੀ। 

PunjabKesari
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹਨ। ਹਾਲ ਹੀ 'ਚ ਉਨ੍ਹਾਂ ਦੀ ਪੰਜਾਬੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News