ਮਾਇਆ ਨਗਰੀ ਤੋਂ ਦੂਰ ਸ਼ਹਿਨਾਜ਼ ਪੰਜਾਬ ''ਚ ਇੰਝ ਬਿਤਾ ਰਹੀ ਹੈ ਸਮਾਂ, ਭਰਾ ਸ਼ਹਿਬਾਜ਼ ਨੇ ਸਾਂਝੀਆਂ ਕੀਤੀਆਂ ਤਸਵੀਰਾਂ

12/03/2021 12:09:34 PM

ਚੰਡੀਗੜ੍ਹ (ਬਿਊਰੋ) - ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਦੇ ਭਰਾ ਸ਼ਹਿਬਾਜ਼, ਜੋ ਕਿ ਹਮੇਸ਼ਾ ਆਪਣੀ ਭੈਣ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜ੍ਹਿਆ ਨਜ਼ਰ ਆਉਂਦਾ ਹੈ। ਦੋਵੇਂ ਭੈਣ ਭਰਾ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਕਰਕੇ ਸ਼ਹਿਨਾਜ਼ ਵੀ ਆਪਣੇ ਭਰਾ ਦੀ ਮਨੋਰੰਜਨ ਜਗਤ 'ਚ ਕਰੀਅਰ 'ਚ ਮਦਦ ਅਤੇ ਹੱਲਾਸ਼ੇਰੀ ਦਿੰਦੀ ਹੋਈ ਨਜ਼ਰ ਆਉਂਦੀ ਹੈ। ਜਦੋਂ ਸਿਧਾਰਥ ਸ਼ੁਕਲਾ ਦੀ ਮੌਤ ਹੋਈ ਤਾਂ ਸ਼ਹਿਬਾਜ਼ ਆਪਣੀ ਭੈਣ ਸ਼ਹਿਨਾਜ਼ ਨੂੰ ਸੰਭਾਲਦਾ ਹੋਏ ਨਜ਼ਰ ਆਇਆ ਸੀ। 

PunjabKesari

ਦੱਸ ਦਈਏ ਇੰਨੀਂ ਦਿਨੀਂ ਸ਼ਹਿਨਾਜ਼ ਆਪਣੇ ਪੰਜਾਬ ਵਾਲੇ ਘਰ 'ਚ ਆਈ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਸ਼ਹਿਬਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਭੈਣ ਸ਼ਹਿਨਾਜ਼ ਕੌਰ ਗਿੱਲ ਦੀਆਂ ਦੋ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਬਾਜ਼ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰ 'ਚ ਤੁਸੀਂ ਦੇਖ ਸਕਦੇ ਹੋਏ ਸ਼ਹਿਨਾਜ਼ ਨੇ ਪੀਲੇ ਰੰਗ ਦਾ ਸਵੈਟਰ ਤੇ ਬਲਿਊ ਰੰਗ ਦੀ ਜੀਨ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ 'ਚ ਉਹ ਸ਼ਹਿਬਾਜ਼ ਦੀ ਉਹ ਵਾਲੀ ਬਾਂਹ ਫੜੀ ਹੋਈ ਨਜ਼ਰ ਆ ਰਹੀ ਹੈ, ਜਿਸ 'ਤੇ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਦੇ ਚਿਹਰੇ ਵਾਲਾ ਟੈਟੂ ਬਣਾਇਆ ਹੈ। ਦੂਜੀ ਤਸਵੀਰ 'ਚ ਸ਼ਹਿਨਾਜ਼ ਨੇ ਆਪਣੇ ਭਰਾ ਨੂੰ ਜੱਫੀ ਪਾਈ ਹੋਈ ਹੈ। ਦੋਵਾਂ ਤਸਵੀਰਾਂ 'ਚ ਸ਼ਹਿਨਾਜ਼ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਵੇਖਣ ਨੂੰ ਮਿਲ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਆਪਣੀ ਬਾਂਹ 'ਤੇ ਸਿਧਾਰਥ ਸ਼ੁਕਲਾ ਦੇ ਚਿਹਰੇ ਵਾਲਾ ਟੈਟੂ ਗੁੰਦਵਾਇਆ ਸੀ ਅਤੇ ਨਾਲ ਹੀ ਉਸ ਨੇ ਆਪਣੀ ਭੈਣ ਸ਼ਹਿਨਾਜ਼ ਦੇ ਨਾਮ ਵੀ ਟੈਟੂ ਬਣਵਾਇਆ ਸੀ। ਸ਼ਹਿਬਾਜ਼ ਵੀ ਗਾਇਕੀ ਜਗਤ 'ਚ ਕੰਮ ਕਰ ਰਿਹਾ ਹੈ। ਸ਼ਹਿਬਾਜ਼ ਨੂੰ ਸੋਸ਼ਲ ਮੀਡੀਆ 'ਤੇ ਲੋਕ ਪਸੰਦ ਕਰਦੇ ਹਨ। ਇਸ ਕਰਕੇ ਉਸ ਦੀ ਚੰਗੀ ਫੈਨ ਫਾਲੋਵਿੰਗ ਹੈ। ਉਥੇ ਹੀ ਗੱਲ ਕਰੀਏ ਸ਼ਹਿਨਾਜ਼ ਕੌਰ ਗਿੱਲ ਦੀ ਉਹ ਵੀ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ 'ਹੌਸਲਾ ਰੱਖ' 'ਚ ਨਜ਼ਰ ਆਈ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।
 


sunita

Content Editor

Related News