ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਦੇਖ ‘ਬਲੱਸ਼’ ਕਰਨ ਲੱਗੀ ਸੀ ਸ਼ਹਿਨਾਜ਼ ਗਿੱਲ

09/03/2022 3:47:47 PM

ਮੁੰਬਈ (ਬਿਊਰੋ)– ਪਿਛਲੇ ਦਿਨੀਂ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਵਾਇਰਲ ਹੋਇਆ ਸੀ। ਇਹ ਕਾਫੀ ਸੁਰਖ਼ੀਆਂ ’ਚ ਰਿਹਾ ਸੀ। ਰਣਵੀਰ ਸਿੰਘ ’ਤੇਇਸ ਲਈ ਐੱਫ. ਆਈ. ਆਰ. ਤਕ ਦਰਜ ਕੀਤੀ ਗਈ ਸੀ। ਰੋਜ਼ਾਨਾ ਅਦਾਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਸਨ।

ਹੁਣ ਸ਼ਹਿਨਾਜ਼ ਗਿੱਲ ਨੇ ਰਣਵੀਰ ਸਿੰਘ ਦੇ ਇਸ ਫੋਟੋਸ਼ੂਟ ਨੂੰ ਸੁਪੋਰਟ ਕੀਤਾ ਹੈ। ਸ਼ਹਿਨਾਜ਼ ਗਿੱਲ ਨਵੀਂ ਸੈਲੇਬ੍ਰਿਟੀ ਹੈ, ਜਿਸ ਨੇ ਅਦਾਕਾਰ ਦੇ ਇਸ ਫੋਟੋਸ਼ੂਟ ਦੀ ਤਾਰੀਫ਼ ਕੀਤੀ ਹੈ। ਸ਼ਹਿਨਾਜ਼ ਗਿੱਲ ਕੋਲੋਂ ਜਦੋਂ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਤਾਂ ਉਹ ‘ਬਲੱਸ਼’ ਕਰਨ ਲੱਗੀ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਤਾਜ਼ਾ ਇੰਟਰਵਿਊ ’ਚ ਸ਼ਹਿਨਾਜ਼ ਗਿੱਲ ਕੋਲੋਂ ਪੁੱਛਿਆ ਗਿਆ ਕਿ ਜੇਕਰ ਉਹ ਰਣਵੀਰ ਸਿੰਘ ਨੂੰ ਮਿਲਦੀ ਹੈ ਤਾਂ ਉਹ ਸਭ ਤੋਂ ਪਹਿਲੀ ਚੀਜ਼ ਉਸ ਨੂੰ ਕੀ ਕਹੇਗੀ? ਇਸ ’ਤੇ ਸ਼ਹਿਨਾਜ਼ ਨੇ ਕਿਹਾ, ‘‘ਮੈਂ ਰਣਵੀਰ ਨਾਲ ਉਨ੍ਹਾਂ ਦੇ ਨਿਊਡ ਫੋਟੋਸ਼ੂਟ ਬਾਰੇ ਗੱਲ ਕਰਾਂਗੀ। ਮੈਂ ਰਣਵੀਰ ਸਿੰਘ ਨੂੰ ਕਹਾਂਗੀ ਕਿ ਤੁਹਾਡੀ ਇੰਸਟਾਗ੍ਰਾਮ ’ਚ ਮੈਂ ਕਦੇ ਪੋਸਟ ਲਾਈਕ ਨਹੀਂ ਕੀਤੀ। ਉਹ ਪਹਿਲੀ ਪੋਸਟ ਲਾਈਕ ਕੀਤੀ।’’

ਦੱਸ ਦੇਈਏ ਕਿ ਇਸੇ ਹਫ਼ਤੇ ਮੁੰਬਈ ਪੁਲਸ ਨੇ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਮਾਮਲੇ ’ਚ ਬਿਆਨ ਦਰਜ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News