ਬਲੈਕ ਡਰੈੱਸ ’ਚ ਸ਼ਹਿਨਾਜ਼ ਗਿੱਲ ਨੇ ਦਿੱਤੇ ਦਿਲਕਸ਼ ਪੋਜ਼, ਦੇਖੋ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ

2021-07-20T13:56:40.69

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਨਜ਼ਰ ਆਉਂਦੀ ਹੈ। ‘ਬਿੱਗ ਬੌਸ’ ਦੇ ਘਰੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਕਾਫੀ ਮਸ਼ਹੂਰ ਹੋ ਗਈ ਹੈ ਤੇ ਸੋਸ਼ਲ ਮੀਡੀਆ ’ਤੇ ਉਸ ਦੀ ਸਰਗਰਮੀ ਵੀ ਵੱਧ ਗਈ ਹੈ।

PunjabKesari

ਸ਼ਹਿਨਾਜ਼ ਦੇ ਇੰਸਟਾਗ੍ਰਾਮ ’ਤੇ 7.8 ਮਿਲੀਅਨ ਫਾਲੋਅਰਜ਼ ਹਨ ਤੇ ਆਪਣੇ ਫਾਲੋਅਰਜ਼ ਲਈ ਸ਼ਹਿਨਾਜ਼ ਆਏ ਦਿਨ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

PunjabKesari

ਇਸ ਫੋਟੋਸ਼ੂਟ ’ਚ ਸ਼ਹਿਨਾਜ਼ ਨੇ ਬਲੈਕ ਡਰੈੱਸ ਪਹਿਨੀ ਹੈ, ਜਿਸ ’ਚ ਉਹ ਬੇਹੱਦ ਦਿਲਕਸ਼ ਨਜ਼ਰ ਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਹ ਫੋਟੋਸ਼ੂਟ ਮਸ਼ਹੂਰ ਸੈਲੇਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ।

PunjabKesari

ਸ਼ਹਿਨਾਜ਼ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਪਿਆਰ ਹਵਾ ਵਾਂਗ ਹੁੰਦਾ ਹੈ। ਤੁਸੀਂ ਇਸ ਨੂੰ ਦੇਖ ਨਹੀਂ ਸਕਦੇ ਪਰ ਤੁਸੀਂ ਇਸ ਨੂੰ ਮਹਿਸੂਸ ਜ਼ਰੂਰ ਕਰ ਸਕਦੇ ਹੋ।’

PunjabKesari

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਹਾਲ ਹੀ ’ਚ ਫ਼ਿਲਮਫੇਅਰ ਦੇ ਕਵਰ ਪੇਜ ’ਤੇ ਨਜ਼ਰ ਆਈ ਸੀ। ਸ਼ਹਿਨਾਜ਼ ਦੀ ਫ਼ਿਲਮਫੇਅਰ ਦੇ ਕਵਰ ’ਤੇ ਜੋ ਤਸਵੀਰ ਸੀ, ਉਸ ’ਚ ਉਸ ਦੀ ਬਿਲਕੁਲ ਵੱਖਰੀ ਝਲਕ ਨਜ਼ਰ ਆ ਰਹੀ ਸੀ।

PunjabKesari

ਨੋਟ– ਸ਼ਹਿਨਾਜ਼ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh