ਰਾਕੇਸ਼ ਬਾਪਟ ਨਾਲ ਸ਼ਮਿਤਾ ਸ਼ੈੱਟੀ ਦੀ ਡਿਨਰ ਡੇਟ, ਜੋੜੇ ਨੇ ਬਾਹਾਂ ''ਚ ਬਾਹਾਂ ਪਾ ਦਿੱਤੇ ਪੋਜ਼ (ਤਸਵੀਰਾਂ)

09/25/2021 12:11:33 PM

ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ' 'ਚ ਕਈ ਵਾਰ ਸਿਤਾਰੇ ਪਿਆਰ 'ਚ ਪੈ ਜਾਂਦੇ ਹਨ। ਅਜਿਹਾ ਹੀ ਕੁਝ 'ਬਿਗ ਬੌਸ ਓਟੀਟੀ' ਦੇ ਮੁਕਾਬਲੇਬਾਜ਼ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਦੇ ਨਾਲ ਹੋਇਆ ਸ਼ੋਅ ਦੌਰਾਨ ਅਕਸਰ ਦੋਵੇਂ ਕਦੇ ਝਗੜਦੇ ਦੇਖੇ ਗਏ ਤਾਂ ਕਦੇ ਦੋਵਾਂ ਦੇ ਵਿਚਾਲੇ ਨਜ਼ਦੀਕੀਆਂ ਦਿਖੀਆਂ। ਦੋਵਾਂ ਨੇ ਸ਼ੋਅ 'ਚ ਖੁੱਲ੍ਹ ਕੇ ਇਕ-ਦੂਜੇ ਲਈ ਪਿਆਰ ਜਤਾਇਆ ਸੀ ਅਤੇ ਉਨ੍ਹਾਂ ਨੇ ਇੱਛਾ ਜਤਾਈ ਸੀ ਕਿ ਸ਼ੋਅ ਦੇ ਬਾਹਰ ਹੀ ਉਹ ਆਪਣੇ ਕਨੈਕਸ਼ਨ ਨੂੰ ਇੰਝ ਹੀ ਕਾਇਮ ਰੱਖਣਾ ਚਾਹੁੰਦੇ ਹਨ।

PunjabKesari
ਪ੍ਰਸ਼ੰਸਕ ਨੇ ਤਾਂ ਇਸ ਜੋੜੀ ਨੂੰ ਪਿਆਰ ਨਾਲ ' 'ShaRa' ਬੁਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਜਦੋਂ ਸ਼ੋਅ ਖਤਮ ਹੋ ਗਿਆ ਹੈ ਤਾਂ ਰਾਕੇਸ਼ ਅਤੇ ਸ਼ਮਿਤਾ ਇਕ ਦੂਜੇ ਦੇ ਨਾਲ ਸਮਾਂ ਬਿਤਾ ਰਹੇ ਹਨ। ਸ਼ੁੱਕਰਵਾਰ ਰਾਤ ਇਸ ਜੋੜੇ ਨੂੰ ਡਿਨਰ ਡੇਟ ਦੌਰਾਨ ਸਪਾਟ ਕੀਤਾ ਗਿਆ।

PunjabKesari
ਰਾਕੇਸ਼ ਬਾਪਟ ਦੇ ਨਾਲ ਸ਼ਮਿਤਾ ਆਪਣੀ ਭੈਣ ਸ਼ਿਲਪਾ ਸ਼ੈੱਟੀ ਦੇ ਵਰਲੀ ਸਥਿਤ ਰੈਸਟੋਰੈਂਟ Bastian ਪਹੁੰਚੀ। ਜਿਥੇ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਸ਼ਮਿਤਾ ਸਲੀਵਲੈਂਸ ਕਰਾਪ ਟਾਪ ਦੇ ਨਾਲ ਮੈਚਿੰਗ ਪੈਂਸਿਲ ਸਕਰਟ 'ਚ ਬੋਲਡ ਦਿਖੀ।

PunjabKesari
ਮਿਨੀਅਲ ਮੇਕਅਪ ਬੇਬੀ ਪਿੰਕ ਲਿਪਸ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਉਧਰ ਰਾਕੇਸ਼ ਬਲੈਕ ਫਾਰਮਲ ਸ਼ਰਟ ਅਤੇ ਰਿਪਡ ਜੀਨਸ 'ਚ ਹੈਂਡਸਨ ਦਿਖੇ। ਇਸ ਦੌਰਾਨ ਰਾਕੇਸ਼ ਅਤੇ ਸ਼ਮਿਤ ਇਕ ਦੂਜੇ ਨੂੰ ਫੜੇ ਹੋਏ ਸਨ। ਦੋਵਾਂ ਨੇ ਬਹੁਤ ਪਿਆਰ ਨਾਲ ਹੱਸਦੇ ਹੋਏ ਮੀਡੀਆ ਨੂੰ ਪੋਜ਼ ਦਿੱਤੇ। 

PunjabKesari
ਇਸ ਤੋਂ ਇਲਾਵਾ ਰਾਕੇਸ਼ ਨੇ ਰੈਸਟੋਰੈਂਟ ਦੇ ਅੰਦਰ ਦੀ ਵੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰਾਕੇਸ਼ ਸ਼ਮਿਤਾ ਦਾ ਹੱਥ ਫੜੇ ਹੋਏ ਦਿਖ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਯੂ ਐਂਡ ਮੀ ਲਿਖਿਆ ਹੈ। ਨਾਲ ਹੀ ਹੈਸ਼ਟੈਗ #shara ਲਿਖਿਆ ਹੈ। ਸ਼ਮਿਤਾ ਨੇ ਵੀ ਇਸ ਸਟੋਰੀ ਨੂੰ ਸ਼ੇਅਰ ਕੀਤਾ ਹੈ।

PunjabKesari
ਦੱਸ ਦੇਈਏ ਕਿ ਸ਼ਮਿਤਾ 'ਬਿਗ ਬੌਸ 15' ਦੇ ਕੰਫਰਮ ਮੈਂਬਰਾਂ 'ਚੋਂ ਇਕ ਹਨ। ਸ਼ਮਿਤਾ ਜਲਦ ਹੀ ਇਸ ਸ਼ੋਅ ਦੇ ਅੰਦਰ ਹੋਵੇਗੀ। ਸ਼ੋਅ ਦੇ ਪੰਜ ਕੰਫਰਮ ਮੁਕਾਬਲੇਬਾਜ਼ਾਂ 'ਚ 'ਬਿਗ ਬੌਸ ਓਟੀਟੀ' ਦੇ ਫਾਈਨਲਿਸਟ ਰਹੇ ਅਦਾਕਾਰ ਸ਼ਹਿਜਪਾਲ, ਸ਼ਮਿਤਾ ਸ਼ੈੱਟੀ, ਕੋਰੀਓਗ੍ਰਾਫਰ ਨਿਸ਼ਾਂਤ ਭੱਟ, ਉਮਰ ਰਿਆਜ਼, ਡੋਨਲ ਬਿਸ਼ਟ ਨੇ ਟੀਵੀ ਸਕ੍ਰੀਨ 'ਤੇ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 2 ਅਕਤੂਬਰ ਤੋਂ ਸ਼ੁਰੂ ਹੋ ਰਹੇ ਸ਼ੋਅ ਦੀ ਥੀਮ ਇਸ ਵਾਰ 'ਜੰਗਲ 'ਚ ਸੰਕਟ' ਹੈ।


Aarti dhillon

Content Editor

Related News