ਸ਼ਕਤੀ ਕਪੂਰ ਦਾ ਪੁੱਤਰ ਤੇ ਸ਼ਰਧਾ ਕਪੂਰ ਦਾ ਭਰਾ ਡਰੱਗਸ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ

06/13/2022 10:57:49 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਤੇ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਥ ਕਪੂਰ ਨੂੰ ਬੈਂਗਲੁਰੂ ’ਚ ਪੁਲਸ ਨੇ ਹਿਰਾਸਤ ’ਚ ਲਿਆ ਹੈ। ਖ਼ਬਰ ਹੈ ਕਿ ਸਿਧਾਂਥ ਕਪੂਰ ’ਤੇ ਡਰੱਗਸ ਲੈਣ ਦਾ ਦੋਸ਼ ਹੈ। ਪੁਲਸ ਦੇ ਛਾਪੇ ਤੋਂ ਬਾਅਦ ਸਿਧਾਂਥ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਸ਼ਰਧਾ ਕਪੂਰ ਦੇ ਭਰਾ ਸਮੇਤ ਕੁਲ 6 ਲੋਕ ਡਰੱਗਸ ਟੈਸਟ ’ਚ ਪਾਜ਼ੇਟਿਵ ਆਏ ਹਨ। ਇਹ ਸਾਰੇ ਬੈਂਗਲੁਰੂ ਦੇ ਐੱਮ. ਜੀ. ਰੋਡ ਸਥਿਤ ਹੋਟਲ ’ਚ ਪਾਰਟੀ ਕਰ ਰਹੇ ਸਨ। ਉਥੇ ਪੁਲਸ ਨੇ ਛਾਪਾ ਮਾਰਿਆ ਸੀ।

ਪੁਲਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਬੈਂਗਲੁਰੂ ਦੇ ਐੱਮ. ਜੀ. ਰੋਡ ’ਤੇ ਇਕ ਹੋਟਲ ’ਤੇ ਛਾਪਾ ਮਾਰਿਆ ਸੀ। ਇਥੇ ਇਕ ਪਾਰਟੀ ਚੱਲ ਰਹੀ ਸੀ। ਛਾਪੇ ਤੋਂ ਬਾਅਦ ਪੁਲਸ ਨੇ ਡਰੱਗਸ ਲੈਣ ਦੇ ਸ਼ੱਕ ’ਚ 35 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਸਨ। ਸਿਧਾਂਥ ਕਪੂਰ ਦਾ ਸੈਂਪਲ ਉਨ੍ਹਾਂ 6 ਲੋਕਾਂ ’ਚੋਂ ਇਕ ਸੀ, ਜੋ ਪਾਜ਼ੇਟਿਵ ਮਿਲੇ।

ਇਹ ਖ਼ਬਰ ਵੀ ਪੜ੍ਹੋ : 24 ਜੂਨ ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’

ਪੁਲਸ ਨੇ ਦੱਸਿਆ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਿਰਾਸਤ ’ਚ ਲਏ ਗਏ ਦੋਸ਼ੀਆਂ ਨੇ ਪਹਿਲਾਂ ਹੀ ਡਰੱਗਸ ਲਿਆ ਸੀ ਜਾਂ ਫਿਰ ਹੋਟਲ ’ਚ ਆ ਕੇ ਉਨ੍ਹਾਂ ਲੋਕਾਂ ਨੇ ਡਰੱਗਸ ਲਿਆ।

ਦੱਸ ਦੇਈਏ ਕਿ ਸਿਧਾਂਥ ਕਪੂਰ ਵੀ ਇਕ ਅਦਾਕਾਰ ਹੈ। ਉਹ 2020 ’ਚ ਵੈੱਬ ਸੀਰੀਜ਼ ‘ਭੌਕਾਲ’ ’ਚ ਚਿੰਟੂ ਢੇੜਾ ਦੇ ਕਿਰਦਾਰ ’ਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਉਸ ਨੇ ਕਈ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਇਨ੍ਹਾਂ ’ਚ ‘ਸ਼ੂਟਆਊਟ ਐਂਟ ਵਡਾਲਾ’, ‘ਅਗਲੀ’, ‘ਹਸੀਨਾ ਪਾਰਕਰ’, ਤੇ ‘ਚਿਹਰੇ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਉਸ ਨੇ ‘ਭਾਗਮ ਭਾਗ’, ‘ਚੁਪ ਚੁਪ ਕੇ’ ਤੇ ‘ਢੋਲ’ ਵਰਗੀਆਂ ਫ਼ਿਲਮਾਂ ’ਚ ਸਹਾਇਕ ਨਿਰਦੇਸ਼ਕ ਦੇ ਰੂਪ ’ਚ ਵੀ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News