ਫ਼ਿਲਮ ‘ਸ਼ੱਕਰ ਪਾਰੇ’ ਦੇ ਨਵੇਂ ਗੀਤ ‘ਡੀਜੇ ਵਾਲੇ’ ਨੇ ਰਿਲੀਜ਼ ਹੁੰਦਿਆਂ ਹੀ ਮਚਾਇਆ ਧਮਾਲ (ਵੀਡੀਓ)

Monday, Jul 18, 2022 - 03:06 PM (IST)

ਫ਼ਿਲਮ ‘ਸ਼ੱਕਰ ਪਾਰੇ’ ਦੇ ਨਵੇਂ ਗੀਤ ‘ਡੀਜੇ ਵਾਲੇ’ ਨੇ ਰਿਲੀਜ਼ ਹੁੰਦਿਆਂ ਹੀ ਮਚਾਇਆ ਧਮਾਲ (ਵੀਡੀਓ)

ਚੰਡੀਗੜ੍ਹ (ਬਿਊਰੋ)– ‘ਸਬਰ ਦਾ ਫਲ ਮਿੱਠਾ ਹੁੰਦਾ ਹੈ’ ਇਹ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਇਹ ਸਾਬਿਤ ਵੀ ਹੋ ਰਿਹਾ ਹੈ। ਫ਼ਿਲਮ ‘ਸ਼ੱਕਰ ਪਾਰੇ’ ਦਾ ਦਰਸ਼ਕਾਂ ਨੇ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਪਰ ਹੁਣ ਲਗਾਤਾਰ ਫ਼ਿਲਮ ਦੇ ਨਿਰਮਾਤਾ ਦਰਸ਼ਕਾਂ ਦਾ ਉਤਸ਼ਾਹ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼ ਕਰਨ ਤੋਂ ਬਾਅਦ ਅੱਜ ਫ਼ਿਲਮ ਦਾ ਗੀਤ ‘ਡੀਜੇ ਵਾਲੇ’ ਰਿਲੀਜ਼ ਕੀਤਾ ਗਿਆ ਹੈ। ਗੀਤ ਫ਼ਿਲਮ ਦੇ ਮੁੱਖ ਕਲਾਕਾਰਾਂ ’ਤੇ ਫ਼ਿਲਮਾਇਆ ਗਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫ਼ਿਲਮ ’ਚ ਇਕਲਵਿਆ ਤੇ ਲਵ ਦੀ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਇਹ ਗੀਤ ਡੀ. ਜੇ. ’ਤੇ ਰਿਪੀਟ ਮੋਡ ’ਤੇ ਜ਼ਰੂਰ ਵੱਜਣ ਵਾਲਾ ਹੈ। ਦੱਸ ਦੇਈਏ ਕਿ ਗੀਤ ਨੂੰ ਆਪਣੀ ਬਿਹਤਰੀਨ ਆਵਾਜ਼ ਦਿੱਤੀ ਹੈ ਕੁਲਵਿੰਦਰ ਬਿੱਲਾ ਨੇ, ਲਿਖਿਆ ਹੈ ਪੰਮਾ ਹਰੀਕੇ ਨੇ ਤੇ ਸੰਗੀਤ ਰੋਮੀਓ ਤੇ ਮਿਕਸ ਮਾਸਟਰ ਸਮੀਰ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ

ਤੁਸੀਂ ਰੋਮਾਂਟਿਕ ਕਾਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਫ਼ਿਲਮ ਦੀ ਕਹਾਣੀ ਅਦਾਕਾਰਾ ਤੇ ਮਾਡਲ ਲਵ ਗਿੱਲ ਤੇ ਇਸ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਇਕਲਵਿਆ ਪਦਮ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ ’ਚ ਆਪਣਾ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਹਨ ਪਰ ਇਕਲਵਿਆ ਅਦਾਕਾਰੀ ’ਚ ਨਵਾਂ ਨਹੀਂ ਹੈ, ਉਹ ਇਕ ਬਾਕਮਾਲ ਕਲਾਕਾਰ ਹੈ।

‘ਸ਼ੱਕਰ ਪਾਰੇ’ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ’ਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਰਮਨਦੀਪ ਜੱਗਾ, ਦਿਲਾਵਰ ਸਿੱਧੂ, ਗੋਨੀ ਸੱਗੂ ਤੇ ਹੋਰ ਸ਼ਾਮਲ ਹਨ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ ’ਤੇ ਕੀਤੀ ਗਈ ਹੈ।

ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਵਲੋਂ ਲਿਖੀ ਗਈ ਹੈ, ਵਰੁਣ ਐੱਸ. ਖੰਨਾ ਵਲੋਂ ਨਿਰਦੇਸ਼ਿਤ ਹੈ ਤੇ ਵਿਸ਼ਨੂੰ ਕੇ. ਪੋਦਾਰ ਤੇ ਪੁਨੀਤ ਚਾਵਲਾ ਵਲੋਂ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਵਲੋਂ ਫ਼ਿਲਮ ‘ਸ਼ੱਕਰ ਪਾਰੇ’ ਪੇਸ਼ ਕੀਤੀ ਜਾਵੇਗੀ, ਜੋ 5 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News