ਸ਼ਹਿਨਾਜ਼ ਗਿੱਲ ਨੂੰ ਹੋਣਾ ਪਿਆ ਸੀ ਬਾਡੀ ਸ਼ੇਮਿੰਗ ਦਾ ਸ਼ਿਕਾਰ, ਕਿਹਾ- ‘ਮੋਟੀ ਹੋਣ ’ਤੇ ਲੋਕ...’

Monday, Apr 24, 2023 - 10:18 AM (IST)

ਮੁੰਬਈ (ਬਿਊਰੋ)– ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਨੇ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਹੈ। ਇਸ ’ਚ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਕੰਮ ਕੀਤਾ ਹੈ। ਸ਼ਹਿਨਾਜ਼ ਤੇ ਸਲਮਾਨ ਦੀ ਪਹਿਲੀ ਮੁਲਾਕਾਤ ਸਾਲ 2019 ’ਚ ‘ਬਿੱਗ ਬੌਸ’ ਦੇ ਘਰ ’ਚ ਹੋਈ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਕਾਫੀ ਕਰੀਬ ਹੋ ਗਈ।

PunjabKesari

‘ਬਿੱਗ ਬੌਸ’ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਆਪਣੇ ਬਾਡੀ ਟਰਾਂਸਫਾਰਮੇਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਤੇ ਉਸ ਨੇ ਆਪਣੇ ਫੈਸ਼ਨ ਸਟਾਈਲ ਨੂੰ ਵੀ ਪਹਿਲਾਂ ਨਾਲੋਂ ਕਾਫੀ ਬਿਹਤਰ ਕੀਤਾ ਹੈ। ਹੁਣ ਸ਼ਹਿਨਾਜ਼ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਰਿਐਲਿਟੀ ਸ਼ੋਅ ’ਚ ਸਰੀਰ ਨੂੰ ਸ਼ਰਮਸਾਰ ਕਰ ਰਹੀ ਸੀ।

PunjabKesari

ਨਿਊਜ਼ ਏਜੰਸੀ ਪੀ. ਟੀ. ਆਈ. ਨਾਲ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ, ‘‘ਮੈਂ ਆਪਣੇ ਆਪ ਨੂੰ ਬਦਲਿਆ ਹੈ, ਆਪਣੇ ਆਪ ’ਤੇ ਕੰਮ ਕੀਤਾ ਹੈ। ਜਦੋਂ ਲੋਕਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ, ਮੈਂ ਇਸ ਦੀ ਪਾਲਣਾ ਕੀਤੀ ਤੇ ਇਸ ’ਚ ਸੁਧਾਰ ਕੀਤਾ। ਮੈਂ ਭਾਰ ਘਟਾ ਦਿੱਤਾ ਕਿਉਂਕਿ ਮੈਨੂੰ ‘ਬਿੱਗ ਬੌਸ’ ’ਚ ਬਾਡੀ ਸ਼ੇਮ ਕੀਤਾ ਗਿਆ ਸੀ। ਮੈਂ ਮੋਟੇ ਹੋਣ ’ਤੇ ਕਈ ਟਿੱਪਣੀਆਂ ਸੁਣੀਆਂ ਸਨ। ਇਸ ਤੋਂ ਬਾਅਦ ਮੈਂ ਆਪਣਾ ਸਟਾਈਲ ਬਦਲ ਲਿਆ ਕਿਉਂਕਿ ਲੋਕ ਸਮਝਦੇ ਸਨ ਕਿ ਮੈਂ ਸਿਰਫ ਸਲਵਾਰ ਸੂਟ ਹੀ ਪਹਿਨ ਸਕਦੀ ਹਾਂ। ਮੈਂ ਲੋਕਾਂ ਦੀ ਧਾਰਨਾ ਨੂੰ ਤੋੜਿਆ ਹੈ ਤੇ ਭਵਿੱਖ ’ਚ ਵੀ ਅਜਿਹਾ ਕਰਦੀ ਰਹਾਂਗੀ।’’

PunjabKesari

ਦੱਸ ਦੇਈਏ ਕਿ ‘ਕਿਸ ਕਾ ਭਾਈ ਕਿਸੀ ਕੀ ਜਾਨ’ ਤੋਂ ਬਾਅਦ ਸ਼ਹਿਨਾਜ਼ ਗਿੱਲ ਰੀਆ ਕਪੂਰ ਵਲੋਂ ਨਿਰਮਿਤ ਫ਼ਿਲਮ ’ਚ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ ਹੀ ਉਹ ਆਪਣੀ ਦੂਜੀ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News