ਫਿਲਮ ‘ਗਿੰਨੀ ਵੈਡਸ ਸਨੀ 2’ ਦੀ ਸਕ੍ਰੀਨਿੰਗ, ਪਹੁੰਚੇ ਬੀ. ਟਾਊਨ ਸੈਲੇਬਸ

Saturday, Apr 25, 2026 - 12:32 PM (IST)

ਫਿਲਮ ‘ਗਿੰਨੀ ਵੈਡਸ ਸਨੀ 2’ ਦੀ ਸਕ੍ਰੀਨਿੰਗ, ਪਹੁੰਚੇ ਬੀ. ਟਾਊਨ ਸੈਲੇਬਸ

ਮੁੰਬਈ - ਮੁੰਬਈ ਵਿਚ ਫਿਲਮ ‘ਗਿੰਨੀ ਵੈਡਸ ਸਨੀ 2’ ਦੀ ਸਿਤਾਰਿਆਂ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਰੋਮਾਂਟਿਕ-ਕਾਮੇਡੀ ਫਿਲਮ ਦੀ ਸਕ੍ਰੀਨਿੰਗ ’ਤੇ ਲੀਡ ਸਟਾਰ ਅਵਿਨਾਸ਼ ਤਿਵਾਰੀ ਤੇ ਮੇਧਾ ਸ਼ੰਕਰ ਤੋਂ ਇਲਾਵਾ ਨੁਸਰਤ ਭਰੂਚਾ, ਆਦਰਸ਼ ਗੌਰਵ, ਤਾਹਾ ਸ਼ਾਹ ਬਦੁਸ਼ਾ, ਅਭਿਮਨਯੂ ਦਸਾਨੀ, ਲਿਲੇਟ ਦੂਬੇ, ਸੁਧੀਰ ਪਾਂਡੇ, ਗੋਵਿੰਦ ਨਾਮਦੇਵ ਸਮੇਤ ਕਈ ਸਿਤਾਰੇ ਸ਼ਾਮਲ ਹੋਏ।

PunjabKesari

ਇਸ ਫਿਲਮ ਵਿਚ ਅਭਿਨੇਤਾ ਅਵਿਨਾਸ਼ ਤਿਵਾਰੀ ਤੇ ਅਭਿਨੇਤਰੀ ਮੇਧਾ ਸ਼ੰਕਰ ਦੀ ਜੋੜੀ ਅਤੇ ਉਨ੍ਹਾਂ ਦੀ ਕੈਮਿਸਟਰੀ ਨੇ ਸਕ੍ਰੀਨਿੰਗ ਦੌਰਾਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਫਿਲਮ ਇਕ ਸਟੇਟ ਲੈਵਲ ਪਹਿਲਵਾਨ ਦੀ ਅਨੋਖੀ ਪ੍ਰੇਮ ਕਹਾਣੀ ਹੈ, ਜੋ ਝੂਠ ਤੇ ਗਲਤਫਹਿਮੀ ਕਾਰਨ ਵਿਆਹ ਤੋਂ ਬਾਅਦ ਹਫੜਾ-ਦਫੜੀ ਤੇ ਹਾਸੇ ਨਾਲ ਭਰੀ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਝਾਅ ਨੇ ਕੀਤਾ ਹੈ। ਇਹ ਫਿਲਮ 24 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ।


author

cherry

Content Editor

Related News