''ਸਸੁਰਾਲ ਸਿਮਰ ਕਾ 2'' ਨਾਲ ਮੁੜ ਵਾਪਸੀ ਕਰੇਗੀ ਦੀਪਿਕਾ ਕੱਕੜ, ਟੀਜ਼ਰ ਸਾਂਝਾ ਕਰ ਪਤੀ ਨੇ ਦਿੱਤੀ ਜਾਣਕਾਰੀ

Thursday, Mar 25, 2021 - 11:58 AM (IST)

''ਸਸੁਰਾਲ ਸਿਮਰ ਕਾ 2'' ਨਾਲ ਮੁੜ ਵਾਪਸੀ ਕਰੇਗੀ ਦੀਪਿਕਾ ਕੱਕੜ, ਟੀਜ਼ਰ ਸਾਂਝਾ ਕਰ ਪਤੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਇੰਡਸਟਰੀ ਦਾ ਇਕ ਕਾਫ਼ੀ ਪ੍ਰਸਿੱਧ ਨਾਂ ਹੈ। ਦੀਪਿਕਾ ਕੱਕੜ ਨੂੰ ਟੀ. ਵੀ. ਸੀਰੀਅਲ 'ਸਸੁਰਾਲ ਸਿਮਰ ਕਾ' ਨਾਲ ਕਾਫ਼ੀ ਪ੍ਰਸਿੱਧੀ ਮਿਲੀ ਸੀ। ਇਸ ਸ਼ੋਅ 'ਚ ਦਰਸ਼ਕਾਂ ਨੇ ਉਨ੍ਹਾਂ ਦੇ 'ਮਿਸਰ' ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਸੀ। ਉੱਥੇ ਹੀ ਲੰਬੇ ਸਮੇਂ ਤਕ ਚੱਲੇ ਇਸ ਸ਼ੋਅ ਨੇ ਉਨ੍ਹਾਂ ਨੂੰ ਘਰ-ਘਰ 'ਚ ਇਕ ਨਵੀਂ ਪਛਾਣ ਦਿੱਤੀ ਸੀ। ਬੀਤੇ ਸਾਲ ਉਹ ਸੀਰੀਅਲ 'ਕਹਾਂ ਹਮ ਕਹਾਂ ਤੁਮ' 'ਚ ਨਜ਼ਰ ਆਈ ਸੀ ਪਰ ਇਹ ਸ਼ੋਅ ਜ਼ਿਆਦਾ ਕਾਮਯਾਬ ਨਹੀਂ ਰਿਹਾ। ਉੱਥੇ ਹੀ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਜਲਦ ਹੀ ਤੁਸੀਂ ਇਕ ਵਾਰ ਫ਼ਿਰ ਦੀਪਿਕਾ ਕੱਕੜ ਨੂੰ ਸਿਮਰ ਦੇ ਰੂਪ 'ਚ ਦੇਖ ਸਕਦੇ ਹੋ। ਜੀ ਹਾਂ! ਦੀਪਿਕਾ ਕੱਕੜ ਨੇ ਆਪਣੇ ਸੀਰੀਅਲ 'ਸਸੁਰਾਲ ਸਿਮਰ ਕਾ' ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਸ਼ੋਏਬ ਈਬਰਾਹਿਮ ਨੇ ਟਵੀਟ ਕਰਕੇ ਦਿੱਤੀ ਹੈ।

ਦੱਸਣਯੋਗ ਹੈ ਕਿ ਦੀਪਿਕਾ ਕੱਕੜ 'ਸਸੁਰਾਲ ਸਿਮਰ ਕਾ 2' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਵਾਲੀ ਹੈ। ਹਾਲ ਹੀ 'ਚ 21 ਮਾਰਚ ਦੀ ਰਾਤ ਨੂੰ ਉਨ੍ਹਾਂ ਦੇ ਪਤੀ ਸ਼ੋਏਬ ਨੇ 'ਸਸੁਰਾਲ ਸਿਮਰ ਕਾ 2' ਦਾ ਟੀਜ਼ਰ ਸ਼ੇਅਰ ਕਰਦੇ ਹੋਏ ਪਤਨੀ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਸ਼ੋਏਬ ਨੇ ਟੀਜ਼ਰ ਵੀਡੀਓ ਟਵੀਟ ਕਰਦੇ ਹੋਏ ਲਿਖਿਆ 'ਆ ਰਹੀ ਹੈ ਇਕ ਵਾਰ ਫ਼ਿਰ ਮੇਰੀ ਸਿਮਰ, ਤੁਹਾਡੀ ਸਿਮਰ ਸਾਡੀ ਸਾਰਿਆਂ ਦੀ ਸਿਮਰ! ਸਫ਼ਰ ਨਵਾਂ ਪਰ ਜਜ਼ਬਾਤ ਉਹੀ..ਮੈਂ ਇਸ ਨੂੰ ਦੇਖਣ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਨੂੰ ਮਾਣ ਹੈ ਮੇਰਾ ਬੱਚਾ ਦੀਪਿਕਾ ਕੱਕੜ।' 

 
 
 
 
 
 
 
 
 
 
 
 
 
 
 
 

A post shared by Dipika (@ms.dipika)

ਇਸ ਦੇ ਨਾਲ ਹੀ ਸ਼ੋਏਬ ਨੇ ਰਸ਼ਮੀ ਸ਼ਰਮਾ ਨੂੰ ਦੂਜੇ ਸੀਜ਼ਨ ਦੀ ਸ਼ੁਰੂਆਤ ਲਈ ਵਧਾਈ ਦਿੰਦੇ ਹੋਏ ਲਿਖਿਆ ਹੈ, 'ਮੈਨੂੰ ਪੂਰਾ ਯਕੀਨ ਹੈ ਕਿ 'ਸਸੁਰਾਲ ਸਿਮਰ ਦਾ 2' ਇਕ ਵਾਰ ਫ਼ਿਰ ਧਮਾਲ ਮਚਾਏਗਾ। ਸੀਰੀਅਲ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ ਪ੍ਰਸ਼ੰਸਕ ਇਸ ਟੀਜ਼ਰ ਨੂੰ ਰੀਟਵੀਟ ਕਰ ਕੇ ਤਰ੍ਹਾ-ਤਰ੍ਹਾ ਦੇ Reaction ਦੇ ਰਹੇ ਹਨ। 


author

sunita

Content Editor

Related News