ਸਰਗੁਣ ਮਹਿਤਾ ਦੀ ਵਿਆਹੇ ਲੋਕਾਂ ਨੂੰ ਖ਼ਾਸ ਸਲਾਹ, ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਦਾ ਦੱਸਿਆ ਨੁਸਖ਼ਾ (ਵੀਡੀਓ)

Wednesday, Aug 17, 2022 - 12:17 PM (IST)

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਸੁਪਰਹਿੱਟ ਅਦਾਕਾਰਾ ਸਰਗੁਣ ਮਹਿਤਾ ਦੇ ਲੱਖਾਂ ਦੀਵਾਨੇ ਹਨ। ਸਰਗੁਣ ਮਹਿਤਾ ਨੇ ਛੋਟੇ ਪਰਦੇ ਤੋਂ ਪੰਜਾਬੀ ਫ਼ਿਲਮਾਂ ਵਿਚ ਕਦਮ ਰੱਖਿਆ ਅਤੇ ਅੱਜ ਉਹ ਪਾਲੀਵੁੱਡ ਦੀ ਸੁਪਰਸਟਾਰ ਬਣ ਗਈ ਹੈ। ਸਰਗੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਸ ਦੀ ਫੈਨ ਫ਼ਾਲੋਇੰਗ ਵੀ ਕਾਫ਼ੀ ਜ਼ਿਆਦਾ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲੋਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਤੀ ਰਵੀ ਦੂਬੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ, ਜੋ ਕਿ ਸਿਰਫ਼10-15 ਸਕਿੰਟਾਂ ਦੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਇਕ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ।

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਦੱਸ ਦਈਏ ਕਿ ਸਰਗੁਣ ਮਹਿਤਾ ਇਸ ਵੀਡੀਓ ਵਿਚ ਵਿਆਹੁਤਾ/ਵਿਆਹੇ ਲੋਕਾਂ ਨੂੰ ਸਲਾਹ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਆਪਣੇ ਪਤੀ ਨਾਲ ਮਿਲ ਕੇ ਇਹ ਵੀਡੀਓ ਬਣਾਈ ਹੈ। ਉਹ ਵਿਆਹੇ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਰਿਸ਼ਤੇ ਵਿਚ ਲੜਾਈ/ਕਲੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਜਿੰਨਾਂ ਘੱੱਟ ਲੜਾਈ/ਕਲੇਸ਼ ਹੋਵੇਗਾ ਉਨ੍ਹਾਂ ਵੱਧ ਰਿਸ਼ਤਾ ਚੱਲੇਗਾ। ਇਸ ਦੇ ਨਾਲ ਸਰਗੁਣ ਇਹ ਵੀ ਕਿਹਾ ਹੈ ਕਿ ਲੜਾਈ ਹਾਰ ਜਾਣਾ ਰਿਸ਼ਤਾ ਹਾਰਨ ਤੋਂ ਸਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਂਝੀ ਕਰੋ।
 


sunita

Content Editor

Related News