ਸਰਗੁਣ ਮਹਿਤਾ ਸ਼ਾਰਟ ਰੈੱਡ ਡਰੈੱਸ ’ਚ ਦਿਖਾਈ ਦਿੱਤੀ ਖੂਬਸੂਰਤ, ਬੋਲਡ ਅੰਦਾਜ਼ ’ਚ ਦਿੱਤੇ ਪੋਜ਼

08/22/2022 1:37:51 PM

ਬਾਲੀਵੁੱਡ  ਡੈਸਕ- ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਬੇਹੱਦ ਖ਼ੂਬਸੂਰਤ ਅਦਾਕਾਰਾ ’ਚੋਂ ਇਕ ਹੈ । ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸਰਗੁਣ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ।

PunjabKesari

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ  ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਵਿਆਹੁਤਾ ਔਰਤਾਂ ਲਈ ਖ਼ੁਸ਼ੀ ਦੀ ਖ਼ਬਰ, ਇਸ ਸਾਲ ਤੋਂ ਬਣ ਸਕਦੀਆਂ ਹਨ ‘ਮਿਸ ਯੂਨੀਵਰਸ’

ਇਨ੍ਹਾਂ ਤਸਵੀਰਾਂ ’ਚ ਸਰਗੁਣ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਸਰਗੁਣ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਲਾਲ ਰੰਗ ਦੀ ਸ਼ਾਰਟ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਸ਼ਾਰਟ ਡਰੈੱਸ ’ਚ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸ਼ਾਰਟ ਡਰੈੱਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵੇਵ ਹੇਅਰਸਟਾਈਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਬਦਲੀ ਲੁੱਕ, ਕਾਮੇਡੀਅਨ ਨੇ ‘ਬੇਟੀ’ ਫ਼ੈਸ਼ਨ ਸ਼ੋਅ ’ਚ ਰੈਂਪ ’ਤੇ ਕੀਤੀ ਵਾਕ

PunjabKesari

ਸਰਗੁਣ ਮਹਿਤਾ ਨੇ ਤਸਵੀਰਾਂ ਨਾਲ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ  ਹੈ। ਜਿਸ ’ਚ ਅਦਾਕਾਰਾ ਰੈੱਡ ਡਰੈੱਸ ’ਚ ਪੋਜ਼ ਦੇ ਰਹੀ ਹੈ।ਤਸਵੀਰਾਂ ਅਤੇ ਵੀਡੀਓ ’ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਦੱਸ ਦੇਈਏ ਕਿ ਸਰਗੁਣ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ ਸੀਰੀਅਲ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ’ਚ ਕੰਮ ਕੀਤਾ।

PunjabKesari

ਹੁਣ ਸਰਗੁਣ ਪੰਜਾਬੀ ਫ਼ਿਲਮਾਂ ਦਾ ਇਕ ਵੱਡਾ ਚਿਹਰਾ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਜਲਦ ਹੀ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ‘ਕਠਪੁਤਲੀ’ ’ਚ ਨਜ਼ਰ ਆਵੇਗੀ।

PunjabKesari


Shivani Bassan

Content Editor

Related News