ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

01/24/2022 10:43:52 AM

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਦੇ ਦਿਨ ਦੀ ਸ਼ੁਰੂਆਤ ਕੁਝ ਅਲੱਗ ਤਰ੍ਹਾਂ ਨਾਲ ਹੋ ਰਹੀ ਹੈ। ਸਾਰਾ ਨੇ ਇਕ ਵੀਡੀਓ ਸਾਂਝੀ ਕਰਕੇ ਦਿਖਾਇਆ ਹੈ ਕਿ ਐਤਵਾਰ ਸਵੇਰੇ ਉਸ ਨਾਲ ਇਕ ਛੋਟਾ ਜਿਹਾ ਹਾਦਸਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਸਾਰਾ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਦੇ ਚਿਹਰੇ ਕੋਲ ਇਕ ਬਲਬ ਫਟਦਾ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ’ਚ ਸਾਰਾ ਅਲੀ ਖ਼ਾਨ ਆਪਣਾ ਮੇਕਅੱਪ ਕਰਵਾਉਂਦੀ ਨਜ਼ਰ ਆ ਰਹੀ ਹੈ। ਸਾਰਾ ਆਪਣੀ ਵੈਨਿਟੀ ਵੈਨ ’ਚ ਬੈਠੀ ਹੈ। ਉਸ ਦੇ ਮੇਕਅੱਪ ਆਰਟਿਸਟ ਉਸ ਨੂੰ ਤਿਆਰ ਕਰ ਰਹੇ ਹਨ।

ਉਸ ਦੀ ਟੀਮ ਦਾ ਇਕ ਸ਼ਖ਼ਸ ਉਸ ਨੂੰ ਕੁਝ ਕਹਿੰਦਾ ਹੈ। ਇਸ ’ਤੇ ਸਾਰਾ ਉਸ ਨੂੰ ਕਹਿੰਦੀ ਹੈ, ‘ਜੀਤੂ ਨੂੰ ਕਹਿ ਦੋ ਨਾਰੀਅਲ ਪਾਣੀ ਲਿਆ ਦੇਵੇ।’ ਇੰਨਾ ਕਹਿਣ ਤੋਂ ਬਾਅਦ ਸਾਰਾ ਦਾ ਮੇਕਅੱਪ ਆਰਟਿਸਟ ਦੂਜੇ ਪਾਸੇ ਮੁੜਦਾ ਹੈ ਤੇ ਅਚਾਨਕ ਉਸ ਦੇ ਚਿਹਰੇ ਸਾਹਮਣੇ ਬਲਬ ਫਟ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News