ਪਿਤਾ ਦੇ ਦਿਹਾਂਤ ਮਗਰੋਂ ਵਿਗੜੀ ਸੰਭਾਵਨਾ ਸੇਠ ਦੀ ਮਾਂ ਦੀ ਤਬੀਅਤ (ਵੀਡੀਓ)

Thursday, Aug 05, 2021 - 05:12 PM (IST)

ਮੁੰਬਈ : ਅਦਾਕਾਰਾ ਸੰਭਾਵਨਾ ਸੇਠ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਮੁਸ਼ਕਿਲ ਭਰੇ ਦੌਰ ’ਚੋਂ ਲੰਘ ਰਹੀ ਹੈ। ਅਦਾਕਾਰਾ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਕਰੀਬ ਤਿੰਨ ਮਹੀਨੇ ਪਹਿਲਾਂ ਸੰਭਾਵਨਾ ਦੇ ਪਿਤਾ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ। ਹੁਣ ਅਦਾਕਾਰਾ ਦੀ ਮਾਂ ਬੈੱਡ ’ਤੇ ਪਈ ਹੋਈ ਹੈ। ਅਦਾਕਾਰਾ ਦੀ ਮਾਂ ਕਾਫ਼ੀ ਬਿਮਾਰ ਹੈ। ਹੁਣ ਸੰਭਾਵਨਾ ਨੂੰ ਮਾਂ ਦੀ ਬਹੁਤ ਚਿੰਤਾ ਹੈ। ਅਦਾਕਾਰਾ ਦਿਨ-ਰਾਤ ਮਾਂ ਦੀ ਸੇਵਾ ’ਚ ਲੱਗੀ ਹੋਈ ਹੈ। ਹਾਲ ਹੀ ’ਚ ਅਦਾਕਾਰਾ ਨੇ ਮਾਂ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। 

PunjabKesari
ਵੀਡੀਓ ’ਚ ਸੰਭਾਵਨਾ ਦੀ ਮਾਂ ਬੈੱਡ ’ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਮਾਂ ਨੂੰ ਪੁਚਕਾਰਦੀ ਅਤੇ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸੰਭਾਵਨਾ ਨੇ ਲਿਖਿਆ ਕਿ ‘ਦੋਸਤੋਂ ਮੈਂ ਤੁਹਾਡੇ ਸਭ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਮੈਂ ਇਸ ਸਮੇਂ ਜ਼ਿੰਦਗੀ ’ਚ ਬਹੁਤ ਹੀ ਦੁਖਦ ਸਮੇਂ ’ਚੋਂ ਲੰਘ ਰਹੀ ਹਾਂ। ਮੈਂ ਆਪਣੇ ਪਾਪਾ ਨੂੰ ਖੋਹ ਦਿੱਤਾ ਹੈ ਅਤੇ ਮਾਂ ਨੂੰ ਅਜਿਹੀ ਸਥਿਤੀ ’ਚ ਦੇਖ ਕੇ ਮੈਂ ਮਰ ਰਹੀ ਹਾਂ। ਮਜ਼ਬੂਤ ਬਣੇ ਰਹਿਣ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ ਪਰ ਪਤਾ ਨਹੀਂ ਕਦੋਂ ਤੱਕ’। ਸੰਭਾਵਨਾ ਵੱਲੋਂ ਸਾਂਝੀ ਕੀਤੀ ਵੀਡੀਓ ਨੂੰ ਦੇਖ ਪ੍ਰਸ਼ੰਸਕ ਉਸ ਨੂੰ ਹਿੰਮਤ ਰੱਖਣ ਲਈ ਰਹਿ ਰਹੇ ਹਨ।


ਦੱਸ ਦੇਈਏ ਕਿ 8 ਮਈ ਨੂੰ ਸੰਭਾਵਨਾ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਅਦਾਕਾਰਾ ਦੇ ਪਿਤਾ ਨੂੰ ਕੋਰੋਨਾ ਵੀ ਹੋਇਆ ਸੀ। ਦਿੱਲੀ ਦੀ ਹਸਪਤਾਲ ’ਚ ਅਦਾਕਾਰਾ ਦੇ ਪਿਤਾ ਦਾ ਇਲਾਜ ਚੱਲ ਰਿਹਾ ਸੀ। ਸੰਭਾਵਨਾ ਨੇ ਉਦੋਂ ਪਿਤਾ ਦੀ ਮੌਤ ’ਤੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦਾ ‘ਮੈਡੀਕਲ ਮਰਡਰ’ ਕੀਤਾ ਗਿਆ ਹੈ।

PunjabKesari


Aarti dhillon

Content Editor

Related News