"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ

Wednesday, May 20, 2026 - 11:33 AM (IST)

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ

ਮੁੰਬਈ (ਏਜੰਸੀ) : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਹਸਪਤਾਲ ਦੌਰੇ ਦੌਰਾਨ ਮੀਡੀਆ ਦੇ ਕੈਮਰਾਮੈਨਾਂ (ਪੈਪਰਾਜ਼ੀ ) ਵੱਲੋਂ ਕੀਤੇ ਗਏ ਹੰਗਾਮੇ ਅਤੇ ਨਿੱਜਤਾ ਦੀ ਉਲੰਘਣਾ ਕਰਨ 'ਤੇ ਫਟਕਾਰ ਲਗਾਈ ਹੈ। ਅਦਾਕਾਰ ਨੇ ਬੁੱਧਵਾਰ ਤੜਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਸਾਂਝੀਆਂ ਕਰਕੇ ਪੈਪਰਾਜ਼ੀ ਦੇ ਵਤੀਰੇ 'ਤੇ ਗਹਿਰੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ।

ਇਹ ਵੀ ਪੜ੍ਹੋ: ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

PunjabKesari

ਸਲਮਾਨ ਖਾਨ ਨੇ ਲਿਖਿਆ, "ਜੇਕਰ ਮੈਂ ਹਸਪਤਾਲ ਵਿੱਚ ਕਿਸੇ ਪ੍ਰੈੱਸ ਨੂੰ ਮੇਰੇ ਦੁੱਖ ਦਾ ਮਜ਼ਾ ਲੈਂਦੇ ਹੋਏ ਦੇਖਦਾ ਹਾਂ... ਉਹ ਪ੍ਰੈੱਸ ਜਿਸ ਦੇ ਨਾਲ ਮੈਂ ਹਮੇਸ਼ਾ ਖੜ੍ਹਿਆ, ਗੱਲਬਾਤ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਉਹ ਵੀ ਆਪਣੀ ਰੋਟੀ-ਰੋਜ਼ੀ ਕਮਾ ਸਕਣ। ਪਰ ਜੇਕਰ ਉਹ ਮੇਰੇ ਨੁਕਸਾਨ ਤੋਂ ਪੈਸਾ ਕਮਾਉਣਾ ਚਾਹੁੰਦੇ ਹਨ... ਤਾਂ ਚੁੱਪ ਰਹੇ, ਮਜ਼ਾ ਨਾ ਲਓ। ਭਾਈ-ਭਾਈ-ਭਾਈ... ਫਿਲਮ ਜ਼ਰੂਰੀ ਹੈ ਜਾਂ ਜ਼ਿੰਦਗੀ?"

ਇਹ ਵੀ ਪੜ੍ਹੋ: 9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ ਚੁੱਪੀ

PunjabKesari

ਅਦਾਕਾਰ ਨੇ ਅੱਗੇ ਲਿਖਿਆ, "ਅਗਲੀ ਵਾਰ ਮੇਰੇ ਨਾਲ ਕੋਸ਼ਿਸ਼ ਕਰਕੇ ਦੇਖ ਲੈਣਾ... ਬੱਸ ਕੋਸ਼ਿਸ਼ ਕਰ ਲੈਣਾ। ਜਦੋਂ ਤੁਹਾਡਾ ਕੋਈ ਹਸਪਤਾਲ ਵਿੱਚ ਹੋਵੇਗਾ, ਕੀ ਮੈਂ ਅਜਿਹਾ ਵਿਵਹਾਰ ਕਰਾਂਗਾ?" ਆਪਣੀ ਆਖਰੀ ਪੋਸਟ ਵਿੱਚ ਭਾਈਜਾਨ ਨੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਲਿਖਿਆ, "60 ਸਾਲ ਦਾ ਹੋ ਗਿਆ ਹਾਂ ਪਰ ਲੜਨਾ ਨਹੀਂ ਭੁੱਲਿਆ, ਇਹ ਯਾਦ ਰੱਖ ਲੈਣਾ।"

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ ਚਾਬੀ

ਦਰਅਸਲ, ਮੰਗਲਵਾਰ ਰਾਤ ਨੂੰ ਸਲਮਾਨ ਖਾਨ ਮੁੰਬਈ ਦੇ ਇੱਕ ਹਸਪਤਾਲ ਪਹੁੰਚੇ ਸਨ (ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਉਹ ਕਿਸ ਨੂੰ ਮਿਲਣ ਗਏ ਸਨ)। ਜਿਵੇਂ ਹੀ ਉਹ ਹਸਪਤਾਲ ਤੋਂ ਬਾਹਰ ਆਏ, ਉੱਥੇ ਮੌਜੂਦ ਪੈਪਰਾਜ਼ੀ ਫੋਟੋਆਂ ਲਈ ਸਲਮਾਨ ਦਾ ਨਾਂ ਚੀਕਣ ਲੱਗੇ। ਸਲਮਾਨ ਨੂੰ ਉਦੋਂ ਜ਼ਿਆਦਾ ਗੁੱਸਾ ਆਇਆ ਜਦੋਂ ਹਸਪਤਾਲ ਦੀ ਮਰਿਆਦਾ ਨੂੰ ਭੁੱਲ ਕੇ ਫੋਟੋਗ੍ਰਾਫਰਾਂ ਨੇ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਮਾਤ੍ਰਭੂਮੀ' ਦਾ ਨਾਂ ਲੈ ਕੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ, ਤਾਂ ਜੋ ਫਿਲਮ ਬਾਰੇ ਕੋਈ ਅਪਡੇਟ ਮਿਲ ਸਕੇ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ ਸੀ ਮਦਦ

ਇਸ ਹੰਗਾਮੇ ਤੋਂ ਪਰੇਸ਼ਾਨ ਹੋ ਕੇ ਜਦੋਂ ਸਲਮਾਨ ਖਾਨ ਆਪਣੀ ਗੱਡੀ ਵੱਲ ਵਧੇ, ਤਾਂ ਉਨ੍ਹਾਂ ਨੇ ਰੁਕ ਕੇ ਫੋਟੋਗ੍ਰਾਫਰਾਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ, "ਪਾਗਲ ਹੋ ਕਿਆ?" ਅਤੇ ਉਨ੍ਹਾਂ ਨੂੰ ਤਮੀਜ਼ ਵਿੱਚ ਰਹਿਣ ਦੀ ਹਦਾਇਤ ਦਿੱਤੀ। ਇਸ ਤੋਂ ਬਾਅਦ ਪੈਪਰਾਜ਼ੀ ਨੇ ਮੁਆਫੀ ਮੰਗੀ ਅਤੇ ਵੀਡੀਓ ਬਣਾਉਣਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਸਲਮਾਨ ਖਾਨ ਦੇ ਗਲੈਕਸੀ ਆਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News