ਸਾਲਾਂ ਬਾਅਦ ‘ਟੈਟੂ ਵਾਲੀਏ’ ਗੀਤ ’ਚ ਇਕੱਠੇ ਡਾਂਸ ਕਰਦੇ ਨਜ਼ਰ ਆਉਣਗੇ ਸੈਫ ਅਲੀ ਖ਼ਾਨ ਤੇ ਰਾਣੀ ਮੁਖਰਜੀ
Wednesday, Oct 27, 2021 - 11:48 AM (IST)
ਮੁੰਬਈ (ਬਿਊਰੋ)– 19 ਨਵੰਬਰ, 2021 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਯਸ਼ਰਾਜ ਫ਼ਿਲਮਜ਼ ਦੀ ‘ਬੰਟੀ ਔਰ ਬਬਲੀ 2’ ਇਕ ਹਸਾਉਣ ਵਾਲੀ ਕਾਮੇਡੀ ਹੈ, ਜਿਸ ’ਚ ਵੱਖ-ਵੱਖ ਪੀੜ੍ਹੀਆਂ ਦੇ ਦੋ ਆਰਟਿਸਟ ਜੋਡ਼ੇ ਇਕ-ਦੂਜੇ ਦੇ ਖ਼ਿਲਾਫ਼ ਖੜ੍ਹੇ ਕੀਤੇ ਗਏ ਹਨ। ਫ਼ਿਲਮ ’ਚ ਇਹ ਦੋਵੇਂ ਜੋਡ਼ੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ’ਚੋਂ ਕਿਹੜਾ ਜੋੜਾ ਜ਼ਿਆਦਾ ਹੁਸ਼ਿਆਰ ਤੇ ਚਲਾਕ ਹੈ।
ਓਜੀ ਬੰਟੀ-ਬਬਲੀ ਦੀ ਭੂਮਿਕਾ ਨਿਭਾਅ ਰਹੇ ਹਨ ਸੈਫ ਅਲੀ ਖ਼ਾਨ ਤੇ ਰਾਣੀ ਮੁਖਰਜੀ, ਜੋ ‘ਹਮ ਤੁਮ’ ਵਰਗੀ ਬਲਾਕਬਸਟਰ ਦੇਣ ਤੋਂ ਬਾਅਦ ਵੱਡੇ ਪਰਦੇ ’ਤੇ ਫਿਰ ਤੋਂ ਇਕੱਠੇ ਆ ਰਹੇ ਹਨ। ਸੰਜੋਗ ਨਾਲ ਸੈਫ ਤੇ ਰਾਣੀ ‘ਟੈਟੂ ਵਾਲੀਏ’ ਨਾਮਕ ਇਕ ਡਾਂਸ ਨੰਬਰ ’ਤੇ ਇਕੱਠੇ ਡਾਂਸ ਵੀ ਕਰਨਗੇ। ਯਾਨੀ ਦੋਵੇਂ ਕਈ ਸਾਲਾਂ ਬਾਅਦ ਕਿਸੇ ਗਾਣੇ ’ਚ ਇਕੱਠੇ ਪੈਰ ਹਿਲਾਉਂਦੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਆਸਕਰ ਦੀ ਦੌੜ ’ਚੋਂ ਬਾਹਰ ਹੋਈ ‘ਸਰਦਾਰ ਊਧਮ’, ਫ਼ਿਲਮ ਫੈਡਰੇਸ਼ਨ ਨੇ ਦੱਸਿਆ ਇਹ ਕਾਰਨ
ਸੈਫ ਕਹਿੰਦੇ ਹਨ, ‘ਦਰਸ਼ਕਾਂ ਦੇ ਮਨਾਂ ’ਚ ਕਈ ਦਹਾਕਿਆਂ ਤੋਂ ਹਰ ਆਨਸਕ੍ਰੀਨ ਜੋਡ਼ੀ ਦੀ ਇਕ ਵੱਖਰੀ ਪਸੰਦ ਮੌਜੂਦ ਰਹੀ ਹੈ। ਰਾਣੀ ਤੇ ਮੇਰੇ ਲਈ ਇਹ ਕੰਮ ਸਾਡੀਆਂ ਰੋਮਾਂਟਿਕ ਕਾਮੇਡੀ ਫ਼ਿਲਮਾਂ ਨੇ ਕੀਤਾ ਹੈ। ਅਸੀਂ ਕਿਸਮਤ ਵਾਲੇ ਰਹੇ ਕਿ ਸਾਨੂੰ ਚਾਰਟ-ਬਸਟਿੰਗ ਗਾਣੇ ਮਿਲੇ। ‘ਹਮ ਤੁਮ’ ਦਾ ਮਿਊਜ਼ਿਕ ਖ਼ਾਸ ਤੌਰ ’ਤੇ ਬਲਾਕਬਸਟਰ ਸਾਬਿਤ ਹੋਇਆ ਸੀ। ਇਸ ਤਰ੍ਹਾਂ ਦੇ ਗਾਣਿਆਂ ਨੂੰ ਫ਼ਿਲਮਾਉਣ ਤੇ ਉਨ੍ਹਾਂ ’ਤੇ ਡਾਂਸ ਕਰਨ ਵੇਲੇ ਰਾਣੀ ਤੇ ਮੈਂ ਧਮਾਕੇਦਾਰ ਅਨੁਭਵ ਹਾਸਲ ਕੀਤਾ ਸੀ। ਯਕੀਨ ਮੰਨੋ ਕਿ ਸਾਲਾਂ ਬਾਅਦ ਫਿਰ ਤੋਂ ਡਾਂਸ ਕਰਨ ਲਈ ਮੈਨੂੰ ਤੇ ਰਾਣੀ ਨੂੰ ‘ਟੈਟੂ ਵਾਲੀਏ’ ਜਿਹੇ ਕਿਸੇ ਚਾਰਟਬਸਟਰ ਦੀ ਹੀ ਜ਼ਰੂਰਤ ਸੀ। ਇਹ ਇਕ ਮਸਤੀ ਭਰਿਆ ਪਾਰਟੀ ਟਰੈਕ ਹੈ, ਜੋ ਲੋਕਾਂ ਨੂੰ ਡਾਂਸ ਫਲੋਰ ’ਤੇ ਖਿੱਚ ਲਿਆਵੇਗਾ। ਇਸ ਦੀ ਸ਼ੂਟਿੰਗ ਕਰਦੇ ਵੇੇਲੇੇ ਅਸੀਂ ਇਕ-ਦੂਜੇ ’ਚ ਗੁਆਚ ਗਏ ਸੀ।’
ਰਾਣੀ ਨੇ ਖ਼ੁਲਾਸਾ ਕੀਤਾ, ‘ਇਕੱਠੇ ਡਾਂਸ ਕਰਕੇ ਸੈਫ ਤੇ ਮੈਨੂੰ ਬਹੁਤ ਮਜ਼ਾ ਆਇਆ... ਇਹ ਸਿੱਧੇ ‘ਤਾ ਰਾ ਰਮ ਪਮ’ ਦੇ ‘ਅਬ ਤੋ ਫਾਰ ਇਵਰ’ ਤੋਂ ਬਾਅਦ ਦਾ ਡਾਂਸ ਨੰਬਰ ਹੈ। ਇਹ ਗਾਣਾ 28 ਅਕਤੂੂਬਰ ਨੂੰ ਰਿਲੀਜ਼ ਹੋਵੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
