'ਕੁੱਲ੍ਹੜ ਪਿੱਜ਼ਾ ਗਰਲ' ਬਣ ਗਈ ਮਾਡਲ, ਹੁਣ ਮਿਊਜ਼ਿਕ ਵੀਡੀਓ 'ਚ ਐਕਟਿੰਗ ਨਾਲ ਢਾਹਿਆ ਕਹਿਰ

Sunday, Aug 04, 2024 - 12:27 AM (IST)

ਜਲੰਧਰ- ਜਲੰਧਰ ਦੀ ਮਸ਼ਹੂਰ 'ਕੁੱਲ੍ਹੜ ਪਿੱਜ਼ਾ ਗਰਲ' ਗੁਰਪ੍ਰੀਤ ਕੌਰ ਉਰਫ਼ ਰੂਪ ਅਰੋੜਾ ਇਕ ਵਾਰ ਫ਼ਿਰ ਤੋਂ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਤੋਹਫ਼ਾ ਲੈ ਕੇ ਆ ਰਹੇ ਹਨ। ਉਹ ਹੁਣ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੇ ਹਨ। ਆਪਣੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਸ਼ੇਅਰ ਕਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਇਸ ਗੀਤ ਦਾ ਨਾਂ 'ਸਾਡਾ ਚੱਲਦਾ' ਹੈ, ਜੋ ਕਿ 3 ਅਗਸਤ ਨੂੰ 'ਇਨਫਿਨੀਕਸ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਰਮਜਾਨ ਨੇ ਦਿੱਤੀ ਹੈ ਤੇ ਮਿਊਜ਼ਿਕ ਸਵਰਾਜ ਦਾ ਹੈ। ਗੀਤ ਦੇ ਬੋਲ ਗੀਤ ਖ਼ਾਨ ਨੇ ਲਿਖੇ ਹਨ। ਇਸ ਗੀਤ ਦੀ ਮਿਊਜ਼ਿਕ ਵੀਡੀਓ 'ਚ ਰੂਪ ਅਰੋੜਾ ਦੇ ਨਾਲ ਰਮਜਾਨ, ਜਤਿਨ ਖੰਨਾ ਤੇ ਅਕਸ਼ਿਤਾ ਸ਼ਰਮਾ ਨੇ ਵੀ ਅਦਾਕਾਰੀ ਦੇ ਜੌਹਰ ਦਿਖਾਏ ਹਨ। 

ਰੂਪ ਅਰੋੜਾ ਵੱਲੋਂ ਸ਼ੇਅਰ ਕੀਤੇ ਗਏ ਇਸ ਗੀਤ ਦੇ ਪੋਸਟਰ ਨੂੰ ਹੁਣ ਤੱਕ 2,300 ਤੋਂ ਵੱਧ ਲਾਈਕ ਆ ਚੁੱਕੇ ਹਨ ਤੇ ਗੀਤ ਦੀ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Gurpreet Kaur (@kaurgeous_roop)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News