ਦੀਪਿਕਾ ਪਾਦੁਕੋਣ ਦੇ ਮੁਰੀਦ ਹੋਏ ਰਣਵੀਰ ਸਿੰਘ, ਬੰਨ੍ਹੇ ਤਾਰੀਫ਼ਾਂ ਦੇ ਪੁਲ

01/21/2022 7:02:00 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਮੋਸਟ ਵੇਟਿਡ ਫ਼ਿਲਮ ‘ਗਹਿਰਾਈਆਂ’ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦਾ ਟਰੇਲਰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਸ਼ਕੁਨ ਬੱਤਰਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਦੇ ਟਰੇਲਰ ਨੂੰ ਹਰ ਕੋਈ ਕਾਫੀ ਪਸੰਦ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਰਣਵੀਰ ਸਿੰਘ ਵੀ ਦੀਪਿਕਾ ਦੀ ਤਾਰੀਫ਼ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਦੀਪਿਕਾ ਦੀ ਤਾਰੀਫ਼ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਵਾਇਰਲ ਹੋ ਗਈ ਹੈ। ਫ਼ਿਲਮ ’ਚ ਦੀਪਿਕਾ ਦੇ ਨਾਲ ਅਨਨਿਆ ਪਾਂਡੇ, ਸਿਧਾਂਤ ਚਤੁਰਵੇਦੀ ਤੇ ਧੈਰਿਆ ਕਾਰਵਾ, ਨਸੀਰੂਦੀਨ ਸ਼ਾਹ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਟਰੇਲਰ ’ਚ ਦੀਪਿਕਾ ਪਾਦੂਕੋਣ ਤੇ ਸਿਧਾਂਤ ਦੇ ਕਈ ਸੀਨ ਦਿਖਾਏ ਗਏ ਹਨ, ਜਿਸ ਤੋਂ ਬਾਅਦ ਹਰ ਕੋਈ ਰਣਵੀਰ ਸਿੰਘ ਦੇ ਰਿਐਕਸ਼ਨ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਹੁਣ ਟਰੇਲਰ ’ਤੇ ਰਣਵੀਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਰਣਵੀਰ ਸਿੰਘ ਨੇ ਦੀਪਿਕਾ ਦੀ ‘ਗਹਿਰਾਈਆਂ’ ਤੋਂ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘ਮੂਡੀ, ਸੈਕਸੀ ਤੇ ਇੰਟੈਂਸ। ਮੇਰੇ ਸਾਰੇ ਮਨਪਸੰਦ ਸ਼ਕੁਨ ਬੱਤਰਾ, ਅਨਨਿਆ ਪਾਂਡੇ, ਸਿਧਾਂਤ ਚਤੁਰਵੇਦੀ, ਧੈਰਿਆ ਕਾਰਵਾ, ਨਸੀਰੂਦੀਨ ਸ਼ਾਹ ਲੈਜੰਡ ਤੇ ਬੇਬੀ ਗਰਲ।’ ਇਸ ਸਭ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ।

ਰਣਵੀਰ ਦੀ ਇਸ ਪੋਸਟ ’ਤੇ ਕਈ ਸਿਤਾਰੇ ਤੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ। ਰਣਵੀਰ ਨਾਲ ਕੰਮ ਕਰਨ ਵਾਲੇ ਸਿਧਾਂਤ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਅਨਨਿਆ ਪਾਂਡੇ ਨੇ ਕੁਮੈਂਟ ਕੀਤਾ, ‘ਤੁਸੀਂ ਮੇਰੇ ਮਨਪਸੰਦ ਹੋ।’ ਫ਼ਿਲਮ ’ਚ ਦੀਪਿਕਾ ਦੇ ਬੁਆਏਫਰੈਂਡ ਦੀ ਭੂਮਿਕਾ ਨਿਭਾਉਣ ਵਾਲੇ ਧੈਰਿਆ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਰਣਵੀਰ ਦੀ ਇਸ ਪੋਸਟ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News