ਜਾਣੋ ਕਿੰਨੀ ਹੈ ਰਣਬੀਰ-ਆਲੀਆ ਦੀ ਕੁਲ ਸੰਪਤੀ, ਆਲੀਸ਼ਾਨ ਘਰਾਂ ਦੇ ਨਾਲ ਰੱਖੀਆਂ ਮਹਿੰਗੀਆਂ ਕਾਰਾਂ

Monday, Jan 03, 2022 - 11:37 AM (IST)

ਜਾਣੋ ਕਿੰਨੀ ਹੈ ਰਣਬੀਰ-ਆਲੀਆ ਦੀ ਕੁਲ ਸੰਪਤੀ, ਆਲੀਸ਼ਾਨ ਘਰਾਂ ਦੇ ਨਾਲ ਰੱਖੀਆਂ ਮਹਿੰਗੀਆਂ ਕਾਰਾਂ

ਮੁੰਬਈ (ਬਿਊਰੋ)– ਰਣਬੀਰ ਕਪੂਰ-ਆਲੀਆ ਭੱਟ ਬਾਲੀਵੁੱਡ ਦੇ ਪਾਵਰ ਕੱਪਲਜ਼ ’ਚੋਂ ਇਕ ਹਨ। ਰਣਵੀਰ-ਆਲੀਆ ਆਪਣਾ ਰਿਲੇਸ਼ਨਸ਼ਿਪ ਵੀ ਓਪਨ ਕਰ ਚੁੱਕੇ ਹਨ। ਹੁਣ ਸਿਰਫ ਹਰ ਕਿਸੇ ਨੂੰ ਇੰਤਜ਼ਾਰ ਹੈ ਤਾਂ ਇਨ੍ਹਾਂ ਦੇ ਵਿਆਹ ਦਾ। ਇਸ ਤੋਂ ਪਹਿਲਾਂ ਬਾਲੀਵੁੱਡ ਦਾ ਮੋਸਟ ਫੇਵਰੇਟ ਕੱਪਲ ਵਿਆਹ ਕਰਵਾ ਕੇ ਘਰ ਵਸਾਏ, ਆਓ ਜਾਣਦੇ ਹਾਂ ਦੋਵਾਂ ਦੀ ਕੁਲ ਸੰਪਤੀ ਕਿੰਨੀ ਹੈ।

ਇਹ ਖ਼ਬਰ ਵੀ ਪੜ੍ਹੋ : ਜੌਨ ਅਬ੍ਰਾਹਮ ਤੇ ਪਤਨੀ ਪ੍ਰਿਆ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾਣਕਾਰੀ

ਕਪੂਰ ਖ਼ਾਨਦਾਨ ਦਾ ਚਿਰਾਗ ਹੋਣ ਦੇ ਨਾਲ ਰਣਵੀਰ ਕਪੂਰ ਇਕ ਬਿਹਤਰੀਨ ਅਦਾਕਾਰ ਵੀ ਹਨ। ਜੀ. ਕਿਊ. ਇੰਡੀਆ ਮੁਤਾਬਕ ਰਣਬੀਰ ਕਪੂਰ ਦੀ ਕੁਲ ਸੰਪਤੀ ਲਗਭਗ 45 ਮਿਲੀਅਨ ਡਾਲਰ ਯਾਨੀ 337 ਕਰੋੜ ਰੁਪਏ ਹੈ। ਰਣਬੀਰ ਕਪੂਰ ਫ਼ਿਲਮਾਂ ਦੇ ਨਾਲ-ਨਾਲ ਇਸ਼ਤਿਹਾਰਾਂ ਤੋਂ ਵੀ ਚੰਗੀ ਕਮਾਈ ਕਰਦੇ ਹਨ। ਦਿ ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰਣਬੀਰ ਇਕ ਫ਼ਿਲਮ ਲਈ ਲਗਭਗ 18-20 ਕਰੋੜ ਰੁਪਏ ਲੈਂਦੇ ਹਨ। ਉਥੇ ਇਸ਼ਤਿਹਾਰ ਲਈ ਉਨ੍ਹਾਂ ਦੀ ਫੀਸ 5 ਕਰੋੜ ਰੁਪਏ ਹੈ।

PunjabKesari

ਇਸ ਤੋਂ ਇਲਾਵਾ ਰਣਬੀਰ ਕਪੂਰ ਕੋਲ ਮੁੰਬਈ ’ਚ ਇਕ ਲਗਜ਼ਰੀ ਅਪਾਰਟਮੈਂਟ ਹੈ। ਜੇਕਰ ਰਣਬੀਰ ਕਪੂਰ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਬੀ. ਐੱਮ. ਡਬਲਯੂ. ਐਕਸ. 6 ਵਰਗੀ ਮਹਿੰਗੀ ਗੱਡੀ ਹੈ, ਜਿਸ ਦੀ ਕੀਮਤ 1.02 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹੀ ਨਹੀਂ ਰਣਬੀਰ ਕੋਲ ਲੈਕਸਸ, ਮਰਸਿਡੀਜ਼ ਬੈਂਜ਼ ਜੀ. ਐੱਲ. ਕਲਾਸ, ਔਡੀ ਆਰ. 8 ਤੇ ਰੇਂਜ ਰੋਵਰ ਵੀ ਹੈ। ਇਹ ਸਾਰੀਆਂ ਗੱਡੀਆਂ ਕਾਫੀ ਮਹਿੰਗੀਆਂ ਹਨ, ਜੋ ਕਿਸੇ ਵੀ ਆਮ ਵਿਅਕਤੀ ਲਈ ਲੈਣਾ ਮੁਸ਼ਕਿਲ ਹੈ।

PunjabKesari

ਅਦਾਕਾਰਾ ਆਲੀਆ ਭੱਟ ਨੇ ਘੱਟ ਸਮੇਂ ’ਚ ਕਾਫੀ ਨਾਂ ਕਮਾ ਲਿਆ ਹੈ। ਆਲੀਆ ਭੱਟ ਦੀ ਕੁਲ ਸੰਪਤੀ 21.7 ਮਿਲੀਅਨ ਡਾਲਰ ਯਾਨੀ 156 ਕਰੋੜ ਰੁਪਏ ਹੈ। ਆਲੀਆ ਫ਼ਿਲਮਾਂ ਤੇ ਇਸ਼ਤਿਹਾਰਾਂ ਤੋਂ ਇਲਾਵਾ ਇਵੈਂਟਸ ਤੋਂ ਵੀ ਚੰਗੀ ਕਮਾਈ ਕਰਦੀ ਹੈ। ਆਲੀਆ ਭੱਟ ਕੋਲ ਮੁੰਬਈ ਦੇ ਬਾਂਦਰਾ ਤੇ ਜੁਹੂ ’ਚ ਦੋ ਲਗਜ਼ਰੀ ਅਪਾਰਟਮੈਂਟ ਹਨ। ਇਸ ਤੋਂ ਇਲਾਵਾ ਉਸ ਨੇ ਕੋਵੈਂਟ ਗਾਰਡਨ ’ਚ ਵੀ ਆਪਣਾ ਘਰ ਲਿਆ ਹੈ।

PunjabKesari

ਰਣਬੀਰ ਵਾਂਗ ਆਲੀਆ ਭੱਟ ਕੋਲ ਵੀ ਲਗਜ਼ਰੀ ਗੱਡੀਆਂ ਹਨ, ਜਿਨ੍ਹਾਂ ’ਚ ਰੇਂਜ ਰੋਵਰ ਇਵੌਕ, ਔਡੀ ਏ. 6 ਤੇ ਕਿਊ. 5, ਬੀ. ਐੱਮ. ਡਬਲਯੂ. 7 ਸ਼ਾਮਲ ਹਨ। ਉਥੇ ਜੇਕਰ ਆਲੀਆ ਤੇ ਰਣਬੀਰ ਦੀ ਕੁਲ ਸੰਪਤੀ ਮਿਲਾਈਏ ਤਾਂ ਇਹ ਲਗਭਗ 495 ਕਰੋੜ ਰੁਪਏ ਬਣਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News