ਰਾਮ ਚਰਨ ਨੇ ਪਤਨੀ ਨਾਲ ਖ਼ਾਸ ਤਰੀਕੇ ਨਾਲ ਮਨਾਇਆ ਆਪਣੇ ਡਰਾਈਵਰ ਦਾ ਜਨਮਦਿਨ

06/07/2022 4:51:47 PM

ਮੁੰਬਈ: ਸਾਊਥ ਦੇ ਸੁਪਰਸਟਾਰ ਰਾਮ ਚਰਨ ਇਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਹਨ। ਅਦਾਕਾਰ ਆਪਣੇ ਪ੍ਰਸ਼ੰਸਕਾਂ ਦਾ ਖ਼ਾਸ ਖ਼ਿਆਲ ਰੱਖਦੇ ਹਨ। ਹਾਲ ਹੀ ’ਚ ਰਾਮ ਚਰਨ ਨੇ ਆਪਣੇ ਡਰਾਈਵਰ ਰਮੇਸ਼ ਦਾ ਜਨਮ ਦਿਨ ਮਨਾਇਆ ਹੈ। ਇਸ ਮੌਕੇ ’ਤੇ ਰਾਮ ਚਰਨ ਨੇ ਉਨ੍ਹਾਂ ਲਈ ਇਕ ਖਾਸ ਪਾਰਟੀ ਦੀ ਯੋਜਨਾ ਬਣਾਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਦੁਖ ਸਾਂਝਾ ਕਰਨ ਪਹੁੰਚੀ ਅਦਾਕਾਰਾ ਸੋਨਮ ਬਾਜਵਾ
ਤਸਵੀਰਾਂ ’ਚ ਰਾਮ ਚਰਨ ਦਾ ਡਰਾਈਵਰ ਰਮੇਸ਼ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਅਤੇ ਉਸਦੀ ਪਤਨੀ ਉਪਾਸਨਾ ਕਾਮਿਨੇਨੀ ਨੇੜੇ ਖੜ੍ਹੇ ਹਨ। ਅਦਾਕਾਰ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਬਲੈਕ ਜੀਨਸ ’ਚ ਨਜ਼ਰ ਆ ਰਹੇ ਹਨ।  ਦੂਜੇ ਪਾਸੇ ਉਪਾਸਨਾ ਗੁਲਾਬੀ ਰੰਗ ਦੀ ਡਰੈੱਸ ’ਚ ਕਾਫੀ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਦੀ ਟੀਮ ਦੇ ਬਾਕੀ ਮੈਂਬਰ ਵੀ ਨਾਲ ਨਜ਼ਰ ਆ ਰਹੇ ਹਨ। ਰਾਮ ਚਰਨ ਦੇ ਡਰਾਈਵਰ ਬੇਹੱਦ ਖੁਸ਼ ਹਨ। ਪ੍ਰਸ਼ੰਸਕਾਂ ਵੀ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੀ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

PunjabKesari

ਰਾਮ ਚਰਨ ਦੇ ਕੰਮ ਦੀ ਗੱਲ ਕਰੀਏ ਤਾਂ ‘ਆਰ.ਆਰ.ਆਰ’ ਦੀ ਸਫ਼ਲਤਾ ਤੋਂ ਬਾਅਦ ਰਾਮ ਚਰਨ ਹੁਣ ਫ਼ਿਲਮ ‘ਆਚਾਰੀਆ’ ’ਚ ਨਜ਼ਰ ਆਉਣਗੇ।ਇਨ੍ਹੀਂ ਦਿਨੀਂ ਅਦਾਕਾਰ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੇ ਹਨ।ਇਸ ਫ਼ਿਲਮ ’ਚ ਅਦਾਕਾਰ ਆਪਣੇ ਪਿਤਾ ਚਿਰੰਜੀਵੀ ਨਾਲ ਨਜ਼ਰ ਆਉਣਗੇ।


Anuradha

Content Editor

Related News