ਰਾਖੀ ਸਾਵੰਤ ਦੀ ਪਟੀਸ਼ਨ ’ਤੇ ਸ਼ਰਲਿਨ ਚੋਪੜਾ ਨੂੰ ਨੋਟਿਸ

Wednesday, Dec 06, 2023 - 12:00 PM (IST)

ਰਾਖੀ ਸਾਵੰਤ ਦੀ ਪਟੀਸ਼ਨ ’ਤੇ ਸ਼ਰਲਿਨ ਚੋਪੜਾ ਨੂੰ ਨੋਟਿਸ

ਮੁੰਬਈ - ਬਿੱਗ ਬੌਸ ਫੇਮ ਮਾਡਲ ਰਾਖੀ ਸਾਵੰਤ ਦੀ ਪਟੀਸ਼ਨ ’ਤੇ ਬਾਂਬੇ ਹਾਈ ਕੋਰਟ ਨੇ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਸ਼ਰਲਿਨ ਵੱਲੋਂ ਰਾਖੀ ਖ਼ਿਲਾਫ਼ ਮਾਣਹਾਨੀ ਅਤੇ ਅਸ਼ਲੀਲ ਵਤੀਰੇ ਦੇ ਦੋਸ਼ ਹੇਠ ਦਰਜ ਕਰਵਾਈ ਗਈ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, 'ਅੰਗਰੇਜ਼', 'ਬੰਬੂਕਾਟ', 'ਲਾਹੌਰੀਏ' ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਦਾ ਦਿਹਾਂਤ

ਰਾਖੀ ਸਾਵੰਤ ਨੇ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਸਾਥੀ ਮਾਡਲ ਸ਼ਰਲਿਨ ਚੋਪੜਾ ਨੇ ਬਦਲੇ ਦੀ ਭਾਵਨਾ ਨਾਲ ਉਸ ’ਤੇ ਕੇਸ ਦਰਜ ਕਰਵਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਦੱਸਣਯੋਗ ਹੈ ਕਿ 31 ਅਕਤੂਬਰ 2022 ਨੂੰ ਅੰਬੋਲੀ ਪੁਲਸ ਸਟੇਸ਼ਨ ਨੇ ਰਾਖੀ ਸਾਵੰਤ ਵਿਰੁੱਧ ਮਾਮਲਾ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੇ ਸ਼ਿਕਾਇਤਕਰਤਾ ਦੇ ਕੁਝ ਵੀਡੀਓ ਵਿਖਾਏ ਅਤੇ ਅਪਮਾਨਜਨਕ ਬਿਆਨ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News