ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ

Thursday, Aug 27, 2026 - 01:04 PM (IST)

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ

ਐਂਟਰਟੇਨਮੈਂਟ ਡੈਸਕ - ਪੰਜਾਬ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਰੁਪਏ ਦੀ ਲੈਂਡ ਕਰੂਜ਼ਰ ਕਾਰ ਦੇ ਨਾਂ 'ਤੇ ਧੋਖਾਧੜੀ ਦੇ ਮਾਮਲੇ ਵਿੱਚ ਮੋਹਾਲੀ ਅਤੇ ਦਿੱਲੀ ਦੇ 5 ਕਾਰ ਡੀਲਰਾਂ ਖਿਲਾਫ ਲੁਧਿਆਣਾ ਦੇ ਦੁਗਰੀ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਗਾਇਕ ਦਾ ਦੋਸ਼ ਹੈ ਕਿ ਅਜੇ ਨਿਵਾਸੀ ਮੋਹਾਲੀ, ਅਨਮੋਲ ਸਹਿਗਲ ਤੇ ਅਨਮੋਲ ਸਹਿਗਲ ਨਿਵਾਸੀ ਨਵੀਂ ਦਿੱਲੀ, ਮਨਦੀਪ ਉਰਫ ਮੋਨੂੰ ਅਤੇ ਪ੍ਰਵੀਨ ਨਿਵਾਸੀ ਨਾਲੂਮਲ ਨੇ ਉਨ੍ਹਾਂ ਨਾਲ ਕਾਰ ਦੀ ਖਰੀਦੋ ਫਰੋਖਤ ਦੇ ਸਬੰਧ ਵਿਚ ਧੋਖਾਧੜੀ ਕੀਤੀ ਹੈ।

ਇਹ ਵੀ ਪੜ੍ਹੋ: ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...

PunjabKesari

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਕਾਰ ਦੀ ਐਡ ਦੇਖਣ ਮਗਰੋਂ ਮੋਹਾਲੀ ਨਿਵਾਸੀ ਦੋਸ਼ੀ ਅਜੇ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਦੋਸ਼ੀ ਦਿੱਲੀ ਤੋਂ ਕਾਰ ਲੈ ਕੇ ਖੁਦ ਉਨ੍ਹਾਂ ਦੇ ਘਰ ਪਹੁੰਚ ਗਿਆ ਅਤੇ ਦਾਅਵਾ ਕੀਤਾ ਕਿ ਕਾਰ ਫਰਸਟ ਆਨਰ (ਪਹਿਲਾ ਮਾਲਕ) ਹੈ ਅਤੇ ਗੱਡੀ ਦੀ ਕੰਡੀਸ਼ਨ ਦੀ ਪੂਰੀ ਗਾਰੰਟੀ ਦਿੱਤੀ।

ਇਹ ਵੀ ਪੜ੍ਹੋ: ਬਿਨਾਂ ਵਿਆਹ ਦੇ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! 30 ਸਾਲ ਦੀ ਉਮਰ 'ਚ ਲਿਆ ਇਹ ਵੱਡਾ ਫੈਸਲਾ

ਗਾਇਕ ਨੇ ਅੱਗੇ ਦੱਸਿਆ ਕਿ ਕਾਰ ਖਰੀਦਣ ਦੇ ਬਾਅਦ ਦੋਸ਼ੀ ਕਰੀਬ 6 ਮਹੀਨੇ ਤੱਕ ਕਾਰ ਦੀ RC ਦੇਣ ਵਿੱਚ ਟਾਲ-ਮਟੋਲ ਕਰਦੇ ਰਹੇ। ਜਦੋਂ ਜੁਲਾਈ ਵਿੱਚ RC ਆਈ ਤਾਂ ਉਸ 'ਤੇ ਥਰਡ ਆਨਰ (ਤੀਜਾ ਮਾਲਕ) ਲਿਖਿਆ ਹੋਇਆ ਸੀ। ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਖੁਦ RTO ਦਫਤਰ ਜਾ ਕੇ ਜਾਂਚ ਕਰਵਾਈ ਤਾਂ ਸਿਸਟਮ ਵਿੱਚ ਕਾਰ ਫੋਰਥ ਆਨਰ (ਚੌਥੇ ਮਾਲਕ) ਵਜੋਂ ਰਜਿਸਟਰਡ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ। ਗਾਇਕ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੂੰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਿਮ ਤੋਂ ਬਾਹਰ ਨਿਕਲੇ ਗਾਇਕ 'ਤੇ ਮੀਂਹ ਵਾਂਗ ਵਰ੍ਹਾ ਤੀਆਂ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News