ਗਾਇਕ ਜੈਜ਼ੀ ਬੀ ਨੇ ਦੱਸਿਆ ਆਪਣੀ ਫਿੱਟਨੈੱਸ ਦਾ ਰਾਜ਼, 47 ਦੀ ਉਮਰ ''ਚ ਦਿਸਦੇ ਨੇ ਜਵਾਨ (ਵੀਡੀਓ)

Saturday, Feb 25, 2023 - 03:03 PM (IST)

ਗਾਇਕ ਜੈਜ਼ੀ ਬੀ ਨੇ ਦੱਸਿਆ ਆਪਣੀ ਫਿੱਟਨੈੱਸ ਦਾ ਰਾਜ਼, 47 ਦੀ ਉਮਰ ''ਚ ਦਿਸਦੇ ਨੇ ਜਵਾਨ (ਵੀਡੀਓ)

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਹਾਲ ਹੀ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਜੈਜ਼ੀ ਬੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਬਟੋਰਦੇ ਹਨ। ਹੁਣ ਜੈਜ਼ੀ ਬੀ ਦੀ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਕਾਫੀ ਜ਼ਿਆਦਾ ਚਰਚਾ 'ਚ ਹੈ। 

ਦੱਸ ਦਈਏ ਕਿ ਸ਼ੇਅਰ ਕੀਤੀ ਵੀਡੀਓ 'ਚ ਜੈਜ਼ੀ ਬੀ ਦੱਸ ਰਹੇ ਹਨ ਕਿ 47 ਸਾਲ ਦੀ ਉਮਰ 'ਚ ਵੀ ਉਹ ਕਿਵੇਂ ਇੰਨੇ ਫਿੱਟ ਹਨ। ਵੀਡੀਓ 'ਚ ਜੈਜ਼ੀ ਬੀ ਜਿੰਮ 'ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼ ਇਹੀ ਹੈ ਕਿ ਉਹ ਬਹੁਤ ਪਸੀਨਾ ਵਹਾਉਂਦੇ ਹਨ ਅਤੇ ਘਰ ਬੈਠ ਕੇ ਉਹ ਇਨ੍ਹਾਂ ਪਸੀਨਾ ਨਹੀਂ ਵਹਾ ਸਕਦੇ। ਬੱਸ ਇਨ੍ਹਾਂ ਹੀ ਹੈ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼। 

ਦੱਸਣਯੋਗ ਹੈ ਕਿ ਜੈਜ਼ੀ ਬੀ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਉਨ੍ਹਾਂ ਨੇ ਐਲਬਮ 'ਘੁੱਗੀਆਂ ਦਾ ਜੋੜਾ' ਨਾਲ 1993 'ਚ ਪੰਜਾਬੀ ਇੰਡਸਟਰੀ 'ਚ ਗਾਇਕ ਦੇ ਰੂਪ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜੈਜ਼ੀ ਬੀ ਨੇ ਆਪਣੇ ਗਾਇਕੀ ਦੇ ਕਰੀਅਰ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਜੈਜ਼ੀ ਬੀ ਨੇ ਐਕਟਿੰਗ 'ਚ ਵੀ ਬੱਲੇ-ਬੱਲੇ ਕਰਵਾਈ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News