ਗਾਇਕ ਹੈਪੀ ਰਾਏਕੋਟੀ ਨੇ ਆਪਣੀ ''ਲਾਈਫ ਲਾਈਨ'' ਲਈ ਸਾਂਝੀ ਕੀਤੀ ਖ਼ਾਸ ਪੋਸਟ

Monday, Oct 07, 2024 - 01:39 PM (IST)

ਗਾਇਕ ਹੈਪੀ ਰਾਏਕੋਟੀ ਨੇ ਆਪਣੀ ''ਲਾਈਫ ਲਾਈਨ'' ਲਈ ਸਾਂਝੀ ਕੀਤੀ ਖ਼ਾਸ ਪੋਸਟ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਲੇਖਕ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ''ਹੈਪੀ ਬਰਥਡੇ ਮੇਰੀ ਲਾਈਫ ਲਾਈਨ। ਲਵ ਯੂ, ਇਹ ਗੀਤ ਮੈਂ ਸਿਰਫ ਤੁਹਾਡੇ ਲਈ ਲਿਖਿਆ ਸੀ ਅਤੇ ਮੈਨੂੰ ਇਹ ਵੀ ਸੀ ਕਿ ਜਦੋਂ ਕੋਈ ਇਹ ਗਾਣਾ ਸੁਣੇ ਤੇ ਆਪਣੇ ਪਾਰਟਨਰ ਨੂੰ ਡੈਡੀਕੇਟ ਕਰੇ।''

ਦੱਸ ਦਈਏ ਕਿ ਹੈਪੀ ਰਾਏਕੋਟੀ ਦੀ ਇਸ ਪੋਸਟ 'ਤੇ ਕਈ ਕਲਾਕਾਰਾਂ ਨੇ ਵੀ ਰਿਐਕਟ ਕੀਤਾ ਹੈ। ਕੌਰ ਬੀ ਅਤੇ ਐਮੀ ਵਿਰਕ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਹੈਪੀ ਰਾਏਕੋਟੀ ਦੇ ਫੈਨਸ ਵੀ ਇਸ ਤਸਵੀਰ ‘ਤੇ ਕੁਮੈਂਟਸ ਕਰ ਰਹੇ ਹਨ । 

PunjabKesari

ਹੈਪੀ ਰਾਏਕੋਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਵੱਲੋਂ ਕਈ ਗੀਤ ਦਿੱਤੇ ਗਏ ਹਨ । ਜਿਸ ‘ਚ ਵਾਹ ਗੁਰੁ, ਜਿੰਦਾ, ਅੱਖੀਆਂ, ਮੁਟਿਆਰ ਸੱਤ ਕਨਾਲਾਂ, ਯਾਰਾਂ ਦੀ ਗੱਡੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News