ਗਾਇਕ ਗੁਰੂ ਰੰਧਾਵਾ ਇਕ ਗੀਤ ਲਈ ਲੈਂਦੇ ਨੇ ਇੰਨੇ ਲੱਖ, ਜਾਣ ਕੇ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Friday, Aug 02, 2024 - 10:46 AM (IST)

ਐਂਟਰਟੇਨਮੈਂਟ ਡੈਸਕ : ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ 'ਚ ਐਕਟਿਵ ਗੁਰੂ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਹਨ। ਗੁਰੂ ਰੰਧਾਵਾ ਦੀ ਫੈਨ ਫਾਲੋਇੰਗ ਪੰਜਾਬ ਤੋਂ ਬਾਹਰ ਵੀ ਵੱਡੀ ਮਾਤਰਾ 'ਚ ਹੈ। ਗਾਇਕ ਇਸ ਸਮੇਂ ਫ਼ਿਲਮ 'ਸ਼ਾਹਕੋਟ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਨੇ ਹਿੰਦੀ ਸਿਨੇਮਾ 'ਚ ਡੈਬਿਊ ਫ਼ਿਲਮ 'ਕੁਛ ਖੱਟਾ ਹੋ ਜਾਏ' ਨਾਲ ਕੀਤਾ ਸੀ। ਇਸ ਫ਼ਿਲਮ ਨੂੰ ਮਿਲੀ ਜੁਲੀਆਂ ਪ੍ਰਤੀਕਿਰਿਆ ਮਿਲੀਆਂ ਸਨ। ਹੁਣ ਇੱਥੇ ਅਸੀਂ ਗਾਇਕ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੁੱਝ ਖ਼ਾਸ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਯਕੀਨਨ ਕਦੇ ਨਾ ਕਦੇ ਤੁਹਾਡੇ ਦਿਮਾਗ 'ਚ ਜ਼ਰੂਰ ਆਈਆਂ ਹੋਣਗੀਆਂ। ਇਸ ਖ਼ਾਸ ਪੇਸ਼ਕਸ਼ 'ਚ ਅਸੀਂ ਤੁਹਾਨੂੰ ਗਾਇਕ ਦੀ ਸਾਰੀ ਕਮਾਈ ਬਾਰੇ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਗਾਇਕ ਇੱਕ ਗੀਤ ਲਈ ਕਿੰਨੇ ਪੈਸੇ ਲੈਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਲਈ ਮੰਤਰੀ ਹਰਜੀਤ ਸਿੰਘ ਸੱਜਣ ਦੀ ਇਹ ਅਪੀਲ ਕੈਨੇਡੀਅਨ ਫ਼ੌਜ ਨੇ ਕਰ 'ਤੀ ਸੀ ਰੱਦ

ਗੁਰੂ ਰੰਧਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 'ਚ ਕੀਤੀ ਸੀ ਪਰ ਉਨ੍ਹਾਂ ਦੀ ਮਿਹਨਤ ਨੂੰ ਬੂਰ 2018 'ਚ ਪਿਆ ਸੀ। ਅੱਜ ਗਾਇਕ ਨੂੰ ਕਿਸੇ ਜਾਣ ਪਛਾਣ ਦੀ ਜ਼ਰੂਰਤ ਨਹੀਂ ਹੈ। ਹੁਣ ਉਨ੍ਹਾਂ ਦੇ ਗੀਤਾਂ ਨੂੰ ਮਿਲੀਅਨ 'ਚ ਵਿਊਜ਼ ਮਿਲਦੇ ਹਨ। ਇਸ ਦੌਰਾਨ ਜੇਕਰ ਗਾਇਕ ਦੀ ਕਮਾਈ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਗੁਰੂ ਇੱਕ ਗੀਤ ਲਈ 15 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਸਟੇਜ ਸ਼ੋਅ ਲਈ ਗਾਇਕ 10 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਗਾਇਕ ਬ੍ਰਾਂਡ ਐਂਡੋਰਸਮੈਂਟਸ ਲਈ 5 ਤੋਂ 7 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਗਾਇਕ ਦੇ ਇੰਸਟਾਗ੍ਰਾਮ 'ਤੇ 37.4 ਮਿਲੀਅਨ ਫੈਨਜ਼ ਹਨ, ਇਸ ਦੇ ਨਾਲ ਹੀ 5 ਮਿਲੀਅਨ ਦੇ ਲਗਭਗ ਪ੍ਰਸ਼ੰਸਕ ਗਾਇਕ ਦੇ ਯੂਟਿਊਬ 'ਤੇ ਹਨ। ਇਸ ਸਭ ਦੇ ਨਾਲ ਗਾਇਕ ਦੀ ਕੁੱਲ ਜਾਇਦਾਦ 40 ਕਰੋੜ ਤੋਂ ਜਿਆਦਾ ਦੀ ਹੈ, ਜਿਸ 'ਚ ਆਲੀਸ਼ਾਨ ਬੰਗਲੇ, ਗੱਡੀਆਂ ਆਦਿ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਹੌਲੀ ਹੌਲੀ' ਨੂੰ ਲੈ ਕੇ ਚਰਚਾ 'ਚ ਹਨ। ਇਹ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਗਾਇਕ ਨੇ ਯੋ ਯੋ ਹਨੀ ਸਿੰਘ ਅਤੇ ਨੇਹਾ ਕੱਕੜ ਨਾਲ ਮਿਲ ਕੇ ਗਾਇਆ ਹੈ। ਗੀਤ ਨੂੰ ਹੁਣ ਤੱਕ 31 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਗਾਇਕ ਦੀ ਫ਼ਿਲਮ 'ਸ਼ਾਹਕੋਟ' ਵੀ 4 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News