ਕਰਨ ਔਜਲਾ ਨੂੰ ਕਿਵੇਂ ਮਿਲਿਆ ਇੰਨਾ ਵੱਡਾ ਮੁਕਾਮ? ਗੁਰਦਾਸ ਮਾਨ ਖੋਲ੍ਹਿਆ ਰਾਜ਼, ਮੰਗੀ ਸਲਾਹ

Tuesday, Oct 15, 2024 - 04:46 PM (IST)

ਕਰਨ ਔਜਲਾ ਨੂੰ ਕਿਵੇਂ ਮਿਲਿਆ ਇੰਨਾ ਵੱਡਾ ਮੁਕਾਮ? ਗੁਰਦਾਸ ਮਾਨ ਖੋਲ੍ਹਿਆ ਰਾਜ਼, ਮੰਗੀ ਸਲਾਹ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦੀ ਪ੍ਰਤਿਭਾ ਪੰਜਾਬੀ ਹੀ ਨਹੀਂ, ਹਿੰਦੀ ਸਿਨੇਮਾ 'ਚ ਵੀ ਦੇਖਣ ਨੂੰ ਮਿਲੀ ਹੈ। ਹਾਲ ਹੀ 'ਚ ਗੁਰਦਾਸ ਮਾਨ ਨੇ ਆਪਣੀ ਨਵੀਂ ਐਲਬਮ ‘ਸਾਊਂਡ ਆਫ਼ ਸੋਇਲ’ ਦੇ ਸਾਰੇ ਗੀਤ ਰਿਲੀਜ਼ ਕਰ ਦਿੱਤੇ ਹਨ। ਸਾਈ ਪ੍ਰੋਡਕਸ਼ਨ ਅਤੇ ਸਪੀਡ ਰਿਕਾਰਡਜ਼ ਵੱਲੋਂ ਤਿਆਰ ਕੀਤੀ ਇਸ ਐਲਬਮ ਗੁਰਦਾਸ ਮਾਨ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਸੀ। ਇੱਕ ਤਾਜ਼ਾ ਪੋਡਕਾਸਟ 'ਚ ਗੁਰਦਾਸ ਮਾਨ ਨੇ ਆਪਣੇ ਕਰੀਅਰ, ਮਿਊਜ਼ਿਕ ਦੀ ਸ਼ੁਰੂਆਤ ਅਤੇ ਗਲਤੀਆਂ ਬਾਰੇ ਗੱਲ ਕੀਤੀ। ਇਸ ਦੇ ਨਾਲ ਉਹ ਗਾਇਕ ਕਰਨ ਔਜਲਾ ਬਾਰੇ ਵੀ ਗੱਲ ਕਰਦੇ ਨਜ਼ਰ ਆਏ। ਉਨ੍ਹਾਂ ਨੇ ਰਣਵੀਰ ਅਲਾਹਬਾਦੀਆ ਨਾਲ ਗੱਲਬਾਤ ਕਰਦੇ ਹੋਏ ਕਰਨ ਦੀ ਤਰੀਫ਼ ਕੀਤੀ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਔਜਲਾ ਦੀ ਕੀਤੀ ਤਰੀਫ਼
ਰਣਵੀਰ ਨੇ ਗੁਰਦਾਸ ਮਾਨ ਤੋਂ ਕਰਨ ਔਜਲਾ ਬਾਰੇ ਪੁੱਛਿਆ ਕਿ ਉਨ੍ਹਾਂ 'ਤੇ ਉੱਪਰ ਵਾਲੇ ਦੀ ਕਾਫੀ ਕਿਰਪਾ ਹੈ। ਇਸ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਬੇਸ਼ੱਕ ਉਸ ਦੀ ਸ਼ਾਇਰੀ 'ਚ ਡੁੰਘਾਈ ਹੈ ਕਿਉਂਕਿ ਡੁੰਘਾਈ ਕਿਸੇ ਝਟਕੇ ਤੋਂ ਬਿਨਾਂ ਨਹੀਂ ਆਉਂਦੀ। ਉਸ ਦੇ ਮਾਂ-ਪਿਓ ਇਸ ਦੁਨੀਆ 'ਚ ਨਹੀਂ ਰਹੇ। ਉਸ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਉਸ ਦੇ ਨਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, ਮਾਂ ਦਾ ਆਸ਼ੀਰਵਾਦ ਬਹੁਤ ਵੱਡਾ ਆਸ਼ੀਰਵਾਦ ਹੈ। ਕਰਨ ਦੀ ਲਿਖਤ 'ਚ ਉਹ ਦਰਦ ਹੈ, ਜੋ ਬਿਨਾਂ ਸੱਟ ਖਾਧੇ ਨਹੀਂ ਆਉਂਦਾ।

PunjabKesari

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਕਰਨ ਔਜਲਾ ਦੀ ਸਲਾਹ ਲਵਾਂਗਾ : ਗੁਰਦਾਸ ਮਾਨ
ਇਸ ਤੋਂ ਬਾਅਦ ਗੁਰਦਾਸ ਮਾਨ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਕਰਨ ਔਜਲਾ ਨੂੰ ਮਿਲਣਗੇ ਤਾਂ ਉਹ ਉਸ ਨੂੰ ਕਰੀਅਰ ਬਾਰੇ ਕੀ ਸਲਾਹ ਦੇਣਗੇ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ, ਮੈਂ ਖੁਦ ਉਸ ਤੋਂ ਸਲਾਹ ਲਵਾਂਗਾ। ਨਵੀਂ ਪੀੜ੍ਹੀ ਤੱਕ ਕਿਵੇਂ ਪਹੁੰਚਿਆ ਜਾਵੇਂ। ਅਸੀਂ ਆਪਣੇ ਪੁਰਾਣੇ ਸਟਾਈਲ ਤੋਂ ਗਾਉਂਦੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'

PunjabKesari

ਕਰਨ ਔਜਲਾ ਨੇ ਦਿੱਤਾ ਰਿਐਕਸ਼ਨ
ਇਸ ਤੋਂ ਬਾਅਦ ਕਰਨ ਔਜਲਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਗੁਰਦਾਸ ਮਾਨ ਦੀ ਕਲਿਪ ਨੂੰ ਸ਼ੇਅਰ ਕਰਦਿਆਂ ਲਿਖਿਆ, ''ਤੁਹਾਨੂੰ ਨਹੀਂ ਪਤਾ ਇਹ ਸ਼ਬਦ ਮੇਰੇ ਲਈ ਕੀ ਹਨ।'' ਇਸ ਦੇ ਨਾਲ ਹੀ ਕਰਨ ਔਜਲਾ ਨੇ ਆਪਣੇ ਛੋਟੇ ਹੁੰਦਿਆਂ ਦੀ ਗੁਰਦਾਸ ਮਾਨ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ, ''ਜ਼ਿੰਦਗੀ ਬਹੁਤ ਕ੍ਰੈਜ਼ੀ ਹੈ। ਇਹ ਓਹੀ ਦੁਸਹਿਰਾ ਦਾ ਦਿਨ ਹੈ, ਜਦੋਂ ਗੁਰਦਾਸ ਮਾਨ ਦਾ ਪ੍ਰੋਗਰਾਮ ਹੋਇਆ ਸੀ ਅਤੇ ਅਸੀਂ ਪਹਿਲੀ ਵਾਰ ਉਸ ਟਾਈਮ ਮਿਲੇ ਸੀ। ਮੈਂ ਕਾਫੀ ਚਾਅ ਨਾਲ ਉਨ੍ਹਾਂ ਦਾ ਪ੍ਰੋਗਰਾਮ ਵੇਖਿਆ ਸੀ ਅਤੇ ਅੱਜ ਉਹ ਉਨ੍ਹਾਂ ਬਾਰੇ ਇੰਨ੍ਹੇ ਸੋਹਣੇ ਸ਼ਬਦ ਬੋਲ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News