ਮਾਸਟਰ ਸਲੀਮ ਨੇ ਕਿਹਾ 'ਗਾ ਲੈ ਤੇਰੀ ਕਲਾਸ ਲੈ ਰਿਹਾ ਹਾਂ', ਅੱਗੋ ਦਿਲਜੀਤ ਨੇ ਕਿਹਾ- 'ਮੈਂ ਸਿੱਧਾ ਸਾਦਾ…'

Sunday, Sep 15, 2024 - 12:34 PM (IST)

ਮਾਸਟਰ ਸਲੀਮ ਨੇ ਕਿਹਾ 'ਗਾ ਲੈ ਤੇਰੀ ਕਲਾਸ ਲੈ ਰਿਹਾ ਹਾਂ', ਅੱਗੋ ਦਿਲਜੀਤ ਨੇ ਕਿਹਾ- 'ਮੈਂ ਸਿੱਧਾ ਸਾਦਾ…'

ਐਂਟਰਟੇਨਮੈਂਟ ਡੈਸਕ - ਮਾਸਟਰ ਸਲੀਮ ਅਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਇੱਕ ਐਵਾਰਡ ਸ਼ੋਅ ਦਾ ਹੈ। ਇਸ ‘ਚ ਗਾਇਕ ਮਾਸਟਰ ਸਲੀਮ ਦਿਲਜੀਤ ਦੋਸਾਂਝ ਤੋਂ ਗਾਣਾ ਸੁਣਨਾ ਚਾਹੁੰਦੇ ਹਨ। ਵੀਡੀਓ 'ਚ ਉਹ 'ਸਾਰਾ ਸਾਰਾ ਦਿਨ ਗਾ ਰਹੇ ਹਨ ਅਤੇ ਮਾਸਟਰ ਸਲੀਮ ਕਹਿੰਦੇ ਹਨ ਗਾ ਲਾ ਤੇਰੀ ਕਲਾਸ ਲੈਣ ਦਿਆ। ਜਿਸ 'ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਂ ਸਿੱਧਾ ਸਾਦਾ ਜੱਟ ਆ ਘੁਮਾ ਕੇ ਮੈਨੂੰ ਤਾਂ ਗਾਉਣਾ ਨਹੀਂ ਆਉਂਦਾ।'

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਇਸ 'ਤੇ ਮਾਸਟਰ ਸਲੀਮ ਕਹਿੰਦੇ ਹਨ ਕਿ 'ਲੱਕ 28 ਕੁੜੀ ਦਾ' ਇਹ ਗੀਤ ਆ ਤੇਰਾ ਗਾਉਣ ਲੱਗ ਪੈਂਦੇ ਹਨ। ਫੈਨਜ਼ ਵੱਲੋਂ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ, ਜਿਸ ‘ਚ 'ਰਾਤ ਦੀ ਗੇੜੀ', 'ਪੰਜ ਤਾਰਾ', 'ਲੈਂਬਰਗਿਨੀ', 'ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ' ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News