ਪਹਿਲੀ ਵਾਰ ਯੁਵਰਾਜ ਹੰਸ ਨੂੰ ਧੀ ਨੇ ਕਿਹਾ ''ਪਾਪਾ'', ਗਾਇਕ ਨੇ ਸਾਂਝੀ ਕੀਤੀ ਕਿਊਟ ਵੀਡੀਓ

Wednesday, Jul 31, 2024 - 02:12 PM (IST)

ਪਹਿਲੀ ਵਾਰ ਯੁਵਰਾਜ ਹੰਸ ਨੂੰ ਧੀ ਨੇ ਕਿਹਾ ''ਪਾਪਾ'', ਗਾਇਕ ਨੇ ਸਾਂਝੀ ਕੀਤੀ ਕਿਊਟ ਵੀਡੀਓ

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਕੁਝ ਸਮੇਂ ਪਹਿਲਾਂ ਹੀ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਮਾਨਸੀ ਸ਼ਰਮਾ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਹਾਲ ਹੀ 'ਚ ਇਸ ਯੁਵਰਾਜ ਹੰਸ ਨੇ ਆਪਣੀ ਧੀ ਨਾਲ ਬਹੁਤ ਹੀ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਯੁਵਰਾਜ ਹੰਸ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੱਚਿਆਂ ਨਾਲ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਅਪਕਮਿੰਗ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਕੁਝ ਮਿੰਟ ਪਹਿਲਾ ਹੀ ਯੁਵਰਾਜ ਹੰਸ ਨੇ ਆਪਣੀ ਧੀ ਨਾਲ ਗੱਲਾਂ ਕਰਦੇ ਹੋਏ ਹਨ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਧੀ ਨਿੱਕੀ ਜਿਹੀ ਧੀ ਨੇ ਪਹਿਲੀ ਵਾਰ ਪਾਪਾ ਸ਼ਬਦ ਬੋਲਿਆ, ਜਿਸ ਨੂੰ ਸੁਣ ਕੇ ਗਾਇਕ ਕਾਫੀ ਖੁਸ਼ ਹੁੰਦੇ ਹੋਏ ਨਜ਼ਰ ਆਏ। ਇਸ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨਾਲ ਵੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਕਿਊਟ ਅੰਦਾਜ਼ 'ਚ ਸ਼ਿਕਾਇਤ ਕਰਦਾ ਨਜ਼ਰ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ। ਜੇਕਰ ਯੁਵਰਾਜ ਦੇ ਵਕਰ ਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਥੇ ਹੀ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News