ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ ''ਤੇ ਸੁੱਟ''ਤਾ ਤੇਜ਼ਾਬ

Friday, Jul 24, 2026 - 04:35 PM (IST)

ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ ''ਤੇ ਸੁੱਟ''ਤਾ ਤੇਜ਼ਾਬ

ਖਰੜ (ਅਮਰਦੀਪ ਸਿੰਘ ਸੈਣੀ) : ਖਰੜ ਦੇ ਐੱਸਬੀਪੀ ਸੈਕਟਰ-116 ਵਿੱਚ ਇੱਕ ਮਹਿਲਾ ਸੰਗੀਤਕਾਰ ਦੀ ਥਾਰ ਗੱਡੀ ਨੂੰ ਕਥਿਤ ਤੌਰ 'ਤੇ ਤੇਜ਼ਾਬ ਪਾ ਕੇ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਥਾਣਾ ਸਦਰ ਖਰੜ ਪੁਲਸ ਨੇ ਪ੍ਰਾਪਰਟੀ ਡੀਲਰ ਸੁਖਪਾਲ ਸਿੰਘ ਖੀਪਲ ਵਾਸੀ ਸਨੀ ਇਨਕਲੇਵ ਖਰੜ ਅਤੇ ਉਸ ਦੇ 3 ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲਾ ਨਿੱਜੀ ਜਾਣ-ਪਛਾਣ ਅਤੇ ਵਿਆਹ ਨੂੰ ਲੈ ਕੇ ਪੈਦਾ ਹੋਏ ਵਿਵਾਦ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: 'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ Ex-Husband ਬਾਰੇ ਕੀਤਾ ਵੱਡਾ ਖੁਲਾਸਾ

PunjabKesari

ਇਸ ਸੰਬੰਧੀ ਸਦਰ ਠਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਕੌਰ (32) ਵਾਸੀ ਐੱਸਬੀਪੀ ਸੈਕਟਰ-116 ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸਾਲ 2022 ਦੌਰਾਨ ਉਸ ਦੀ ਜਾਣ-ਪਛਾਣ ਪ੍ਰਾਪਰਟੀ ਡੀਲਰ ਸੁਖਪਾਲ ਸਿੰਘ ਖੀਪਲ ਨਾਲ ਹੋਈ ਸੀ। ਦੋਵਾਂ ਵਿਚਾਲੇ ਦੋਸਤੀ ਬਣ ਗਈ ਅਤੇ ਦੋਵੇਂ ਪਰਿਵਾਰ ਇੱਕ-ਦੂਜੇ ਨੂੰ ਜਾਣਦੇ ਸਨ। ਸ਼ਿਕਾਇਤਕਰਤਾ ਅਨੁਸਾਰ ਸੁਖਪਾਲ ਸਿੰਘ ਨੇ ਆਪਣੀ ਪਤਨੀ ਨਾਲ ਅਣਬਣ ਹੋਣ ਦੀ ਗੱਲ ਕਹਿ ਕੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ, ਪਰ ਬਾਅਦ ਖੀਪਲ ਦੋਵੇਂ ਰਿਸ਼ਤੇ ਇਕੱਠੇ ਰੱਖਣ ਦੀ ਗੱਲ ਕਰਨ ਲੱਗਾ, ਜਿਸ ਨੂੰ ਉਸ ਨੇ ਸਵੀਕਾਰ ਨਹੀਂ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਗਿਆ ਅਤੇ ਆਖ਼ਿਰਕਾਰ ਉਸ ਦੀ ਥਾਰ ਗੱਡੀ ਉੱਤੇ ਤੇਜ਼ਾਬ ਸੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇਹ ਵੀ ਪੜ੍ਹੋ: 'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ 'ਤੇ ਬੋਲੀ ਆਕਾਂਕਸ਼ਾ ਚਮੋਲਾ

ਪੀੜਤਾ ਅਨੁਸਾਰ ਉਸ ਦੀ ਥਾਰ ਸੁਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੀ ਹੋਈ ਸੀ ਅਤੇ ਉਹ ਜਿੰਮ ਦੀ ਤਿਆਰੀ ਕਰ ਰਹੀ ਸੀ। ਜਦੋਂ ਉਹ ਥਾਰ ਕੋਲ ਪਹੁੰਚੀ ਤਾਂ ਥਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਅੰਦਰ 2 ਤੇਜ਼ਾਬ ਦੀਆਂ ਬੋਤਲਾਂ ਸੁੱਟੀਆਂ ਹੋਈਆਂ ਸਨ ਅਤੇ ਗੱਡੀ ਅੰਦਰੋਂ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ ਆਖਰੀ ਸਾਹ

ਸ਼ਿਕਾਇਤ ਮੁਤਾਬਕ ਸੁਸਾਇਟੀ ਦੇ ਸੀਸੀਟੀਵੀ ਫੁਟੇਜ ਵਿੱਚ ਖੀਪਲ ਦਾ ਡਰਾਈਵਰ ਅਰਸ਼, ਵਰਕਰ ਜੱਸੀ ਅਤੇ ਗੰਨਮੈਨ ਫੌਜੀ ਘੁੰਮਦੇ ਨਜ਼ਰ ਆਏ। ਮਹਿਲਾ ਨੇ ਦੋਸ਼ ਲਗਾਇਆ ਕਿ ਇਹ ਕਾਰਵਾਈ ਸੁਖਪਾਲ ਸਿੰਘ ਖੀਪਲ ਦੇ ਕਹਿਣ 'ਤੇ ਕੀਤੀ ਗਈ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਸੁਖਪਾਲ ਸਿੰਘ ਦੀ ਪਤਨੀ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਹੈ।

ਇਹ ਵੀ ਪੜ੍ਹੋ: 'ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ 'ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ ਵਰਤੋਂ...'! ਮਸ਼ਹੂਰ ਅਦਾਕਾਰਾ ਦੇ ਦਾਅਵੇ ਨੇ ਮਚਾਈ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News