ਵਿਆਹ ਦੀਆਂ ਝੂਠੀਆਂ ਖ਼ਬਰਾਂ ਸੁਣ ਕੇ ਮੀਡੀਆ ''ਤੇ ਭੜਕੀ ਪ੍ਰਿਟੀ ਜ਼ਿੰਟਾ

02/09/2016 6:13:16 PM

ਮੁੰਬਈ : ਇਕ ਨਿਜੀ ਚੈਨਲ ਵਲੋਂ ਆਪਣੇ ਵਿਆਹ ਸੰਬੰਧੀ ਦਿੱਤੀ ਖ਼ਬਰ ਤੋਂ ਪ੍ਰਿਟੀ ਜ਼ਿੰਟਾ ਭੜਕ ਗਈ ਹੈ। ਪ੍ਰਿਟੀ ਨੇ ਟਵਿਟਰ ''ਤੇ ਟਵੀਟ ਕਰਦਿਆਂ ਚੈਨਲ ਨੂੰ ਉਨ੍ਹਾਂ ਦੀ ਜ਼ਿੰਦਗੀ ''ਚ ਦਖਲ ਨਾ ਦੇਣ ਦੀ ਸਲਾਹ ਦਿੱਤੀ। ਪ੍ਰਿਟੀ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਦਾ ਫੈਸਲਾ ਉਹ ਆਪ ਲੈ ਸਕਦੀ ਹੈ। ਆਪਣੇ ਦੂਜੇ ਟਵੀਟ ''ਚ ਪ੍ਰਿਟੀ ਨੇ ਮੀਡੀਆ ''ਤੇ ਖੂਬ ਨਿਸ਼ਾਨਾ ਸਾਧਿਆ ਅਤੇ ਇਸ ''ਤੇ ਗੱਲਾਂ ਨੂੰ ਵਿਗਾੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ। ਜ਼ਿਕਰਯੋਗ ਹੈ ਕਿ ਇਕ ਨੈਸ਼ਨਲ ਹਿੰਦੀ ਖ਼ਬਰ ਚੈਨਲ ਨੇ ਪ੍ਰਿਟੀ ਵਲੋਂ ਇਸ ਵੈਲੇਨਟਾਈਨ ਡੇ ''ਤੇ ਵਿਆਹ ਕਰਵਾਉਣ ਦਾ ਦਾਅਵਾ ਕੀਤਾ ਸੀ।
ਦੱਸ ਦੇਈਏ ਕਿ ਅਜਿਹੀਆਂ ਖ਼ਬਰਾਂ ਸਨ ਕਿ ਪ੍ਰਿਟੀ ਜ਼ਿੰਟਾ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਬੁਆਏਫ੍ਰੈਂਡ ਜੀਨ ਗੁਡਇਨਫ ਨਾਲ ਵਿਆਹ ਕਰਨ ਵਾਲੀ ਹੈ। ਇਸੇ ਮਹੀਨੇ ਦੀ 12 ਤੋਂ 16 ਤਰੀਕ ਤੱਕ ਲਾਸ ਏਂਜਲਸ ਵਿਖੇ ਉਨ੍ਹਾਂ ਦਾ ਵਿਆਹ ਸਮਾਗਮ ਚੱਲਣ ਦੀਆਂ ਖ਼ਬਰਾਂ ਸਨ। ਵੈੱਬਸਾਈਟ ਦਾ ਕਹਿਣੈ ਕਿ ਪ੍ਰਿਟੀ ਨੇ ਆਪਣੇ ਬਾਲੀਵੁੱਡ ਦੋਸਤਾਂ ਨੂੰ ਫੋਨ ''ਤੇ ਹੀ ਵਿਆਹ ਦਾ ਸੱਦਾ ਦੇ ਦਿੱਤਾ ਹੈ ਅਤੇ ਇਹ ਜਾਣਕਾਰੀ ਉਨ੍ਹਾਂ ਨੂੰ ਪ੍ਰਿਟੀ ਨਾਲ ਜੁੜੇ ਨੇੜਲੇ ਸੂਤਰਾਂ ਨੇ ਦਿੱਤੀ ਹੈ।