ਫਰਾਂਸ ਪੁੱਜੇ ਗਿਤਾਜ਼ ਬਿੰਦਰਖੀਆ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Tuesday, Dec 10, 2024 - 04:56 PM (IST)
ਜਲੰਧਰ- ਪੰਜਾਬੀ ਸਿਨੇਮਾ ਅਤੇ ਗਾਇਕੀ ਦੇ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਨੌਜਵਾਨ ਅਦਾਕਾਰ ਅਤੇ ਪ੍ਰਤਿਭਾਵਾਨ ਗਾਇਕ ਗਿਤਾਜ਼ ਬਿੰਦਰਖੀਆ, ਜੋ ਆਪਣੇ ਵਿਸ਼ੇਸ਼ ਦੌਰੇ ਅਧੀਨ ਫਰਾਂਸ ਪੁੱਜ ਚੁੱਕੇ ਹਨ, ਜਿੱਥੋਂ ਦੇਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਦੇ ਨਾਲ-ਨਾਲ ਉਹ ਅਪਣੇ ਅਪਣੇ ਫਿਲਮ ਅਤੇ ਸੰਗੀਤਕ ਪ੍ਰੋਜੈਕਟਸ ਦੀ ਰੂਪ-ਰੇਖਾ ਨੂੰ ਵੀ ਆਖ਼ਰੀ ਛੋਹਾਂ ਦੇਣਗੇ।
ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਬਿਹਤਰੀਨ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਇਹ ਹੋਣਹਾਰ ਗਾਇਕ ਅਤੇ ਅਦਾਕਾਰ ਆਪਣੀ ਇੱਕ ਅਗਾਮੀ ਅਤੇ ਅਰਥ-ਭਰਪੂਰ ਫਿਲਮ 'ਰੱਬ ਫੇਰ ਮਿਲਾਵੇ' ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਨ੍ਹਾਂ ਦੀ ਇਸ ਰੁਮਾਂਟਿਕ ਡਰਾਮਾ ਅਤੇ ਸੰਗੀਤਮਈ ਪੰਜਾਬੀ ਫਿਲਮ ਦਾ ਨਿਰਦੇਸ਼ਨ ਗੌਰਵ ਬੱਬਰ ਕਰ ਰਹੇ ਹਨ।
ਨਿਰਮਾਤਾ ਰਿਤਿਕ ਬਾਂਸਲ ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਇੱਕ ਖੂਬਸੂਰਤ ਪ੍ਰੇਮ ਕਹਾਣੀ ਦੁਆਲੇ ਕੇਂਦਰਿਤ ਹੈ, ਜਿਸ ਵਿੱਚ ਲੀਡ ਰੋਲ ਪਲੇ ਕਰ ਰਹੇ ਹਨ ਗਿਤਾਜ਼ ਬਿੰਦਰਖੀਆ, ਜਿਨ੍ਹਾਂ ਦੇ ਨਾਲ ਮੇਨ ਲੀਡ 'ਚ ਅਦਾਕਾਰਾ ਸ਼ਰਨ ਕੌਰ ਨਜ਼ਰ ਆਵੇਗੀ, ਜੋ ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੀ ਹੈ।
'ਗੁਰਲਵ ਸਿੰਘ ਰਟੌਲ' ਅਤੇ 'ਪਰਵਿੰਦਰ ਸਿੰਘ' ਵੱਲੋਂ ਲਿਖੀ ਇਸ ਫਿਲਮ ਦੀ ਸ਼ੂਟਿੰਗ ਨੂੰ ਯੂਰਪੀਨ ਹਿੱਸਿਆਂ ਵਿੱਚ ਹੀ ਸੰਪੂਰਨ ਕੀਤਾ ਜਾਵੇਗਾ, ਜਿਸ ਸੰਬੰਧਤ ਕੀਤੇ ਜਾਣ ਵਾਲੇ ਕਾਰਜਾਂ ਨੂੰ ਵੀ ਉਕਤ ਦੌਰੇ ਦੌਰਾਨ ਅਮਲੀਜਾਮਾ ਪਹਿਨਾਉਣਗੇ ਗਿਤਾਜ਼ ਬਿੰਦਰਖੀਆ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਐਕਟਰਜ਼ ਵਿੱਚ ਵੀ ਅੱਜਕੱਲ੍ਹ ਅਪਣੀ ਉਪ-ਸਥਿਤੀ ਦਰਜ ਕਰਵਾਉਂਦੇ ਜਾ ਰਹੇ ਹਨ।