ਮੌਤ ਤੋਂ ਬਾਅਦ ਵੈਸ਼ਾਲੀ ਤੇ ਸੁਸ਼ਾਂਤ ਦੀ ਇਹ ਤਸਵੀਰ ਵਾਇਰਲ, ਅਦਾਕਾਰ ਦੀ ਮੌਤ ਨੂੰ ਦੱਸਿਆ ਸੀ ਕਤਲ!

Monday, Oct 17, 2022 - 10:07 AM (IST)

ਮੌਤ ਤੋਂ ਬਾਅਦ ਵੈਸ਼ਾਲੀ ਤੇ ਸੁਸ਼ਾਂਤ ਦੀ ਇਹ ਤਸਵੀਰ ਵਾਇਰਲ, ਅਦਾਕਾਰ ਦੀ ਮੌਤ ਨੂੰ ਦੱਸਿਆ ਸੀ ਕਤਲ!

ਮੁੰਬਈ (ਬਿਊਰੋ) : ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਫੇਮ ਅਦਾਕਾਰਾ ਵੈਸ਼ਾਲੀ ਠੱਕਰ ਨੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ ਹੈ। ਵੈਸ਼ਾਲੀ ਠੱਕਰ ਦੀ ਮੌਤ ਨੇ ਟੀ. ਵੀ. ਇੰਡਸਟਰੀ ਦੇ ਕਲਾਕਾਰਾਂ ਦੇ ਨਾਲ-ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। 

ਸੁਸ਼ਾਂਤ ਸਿੰਘ ਰਾਜਪੂਤ ਨਾਲ ਵਾਇਰਲ ਹੋਈ ਤਸਵੀਰ
ਦੱਸ ਦਈਏ ਕਿ ਵੈਸ਼ਾਲੀ ਠੱਕਰ ਦੀ ਮੌਤ ਤੋਂ ਬਾਅਦ ਹੁਣ ਉਸ ਦੀਆਂ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ, ਵੈਸ਼ਾਲੀ ਅਤੇ ਸੁਸ਼ਾਂਤ ਇੱਕ-ਦੂਜੇ ਦੇ ਬਹੁਤ ਚੰਗੇ ਦੋਸਤ ਮੰਨੇ ਜਾਂਦੇ ਸਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੀ ਕਾਫ਼ੀ ਹੰਗਾਮਾ ਹੋਇਆ ਸੀ। ਇਸ ਦੌਰਾਨ ਵੈਸ਼ਾਲੀ ਠੱਕਰ ਨੇ ਸੁਸ਼ਾਂਤ ਦੀ ਮੌਤ 'ਤੇ ਆਪਣੀ ਰਾਏ ਦਿੱਤੀ ਸੀ। ਦਰਅਸਲ, ਸੁਸ਼ਾਂਤ ਦੀ ਮੌਤ ਦੇ ਸਮੇਂ 'ਸਪਾਟ ਬੁਆਏ' ਨੂੰ ਵੈਸ਼ਾਲੀ ਠੱਕਰ ਨੇ ਇੰਟਰਵਿਊ ਦਿੱਤਾ ਸੀ, ਜਿਸ 'ਚ ਉਸ ਨੂੰ ਸੁਸ਼ਾਂਤ ਦੀ ਮੌਤ, ਕਤਲ ਜਾਂ ਖ਼ੁਦਕੁਸ਼ੀ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਵੈਸ਼ਾਲੀ ਨੇ ਕਿਹਾ ਸੀ ਕਿ, ''ਮੈਨੂੰ ਨਹੀਂ ਲੱਗਦਾ ਕਿ ਜੋ ਵਿਅਕਤੀ ਹਮੇਸ਼ਾ ਕਿਸੇ ਦੀ ਜਾਨ ਬਚਾਉਣ ਲਈ ਤਿਆਰ ਰਹਿੰਦਾ ਹੈ, ਉਹ ਇੰਨੀ ਆਸਾਨੀ ਨਾਲ ਮੌਤ ਨੂੰ ਗਲੇ ਲਗਾ ਸਕਦਾ ਹੈ। ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਵਰਗਾ ਵਿਅਕਤੀ ਖ਼ੁਦਕੁਸ਼ੀ ਕਰ ਸਕਦਾ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ। ਉਹ ਤਸਵੀਰਾਂ ਮੇਰੇ ਕੋਲ ਵੀ ਆਈਆਂ ਪਰ ਉਨ੍ਹਾਂ ਨੂੰ ਦੇਖਣ ਦੀ ਹਿੰਮਤ ਨਹੀਂ ਪਈ। ਜਦੋਂ ਇਹ ਚਰਚਾ ਤੇਜ਼ ਹੋ ਗਈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਨਹੀਂ ਕੀਤੀ, ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ, ਫਿਰ ਮੈਂ ਉਹ ਤਸਵੀਰਾਂ ਵੇਖੀਆਂ ਅਤੇ ਮੈਨੂੰ ਇਹ ਸਭ ਕੁਝ ਕਤਲ ਵਾਂਗ ਮਹਿਸੂਸ ਹੋਇਆ।''

ਇੰਝ ਹੋਈ ਸੀ ਵੈਸ਼ਾਲੀ ਠੱਕਰ ਤੇ ਸੁਸ਼ਾਂਤ ਦੀ ਦੋਸਤੀ
'ਸਪਾਟ ਬੁਆਏ ਮੈਗਜ਼ੀਨ' ਦੀ ਰਿਪੋਰਟ 'ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਵੈਸ਼ਾਲੀ ਠੱਕਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਬਹੁਤ ਚੰਗੇ ਦੋਸਤ ਸਨ। ਇੰਟਰਵਿਊ 'ਚ ਵੈਸ਼ਾਲੀ ਨੇ ਇਹ ਵੀ ਦੱਸਿਆ ਕਿ ਉਸ ਦੀ ਮੁਲਾਕਾਤ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਕ ਪ੍ਰੋਡਕਸ਼ਨ ਹਾਊਸ 'ਚ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਫਾਲੋ ਕੀਤਾ। ਇਸ ਤਰ੍ਹਾਂ ਸੁਸ਼ਾਂਤ ਅਤੇ ਵੈਸ਼ਾਲੀ ਦੀ ਦੋਸਤੀ ਸ਼ੁਰੂ ਹੋਈ। ਵੈਸ਼ਾਲੀ ਨੇ ਦੱਸਿਆ ਸੀ ਕਿ ਸੁਸ਼ਾਂਤ ਹਮੇਸ਼ਾ ਹਰ ਹਾਲਤ 'ਚ ਉਸ ਦਾ ਸਾਥ ਦਿੰਦੇ ਹਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਵੈਸ਼ਾਲੀ ਠੱਕਰ 2-3 ਦਿਨਾਂ ਤੱਕ ਰੋਂਦੀ ਰਹੀ।

PunjabKesari

ਸੁਸਾਈਡ ਨੋਟ 'ਚ ਹੋਇਆ ਖ਼ੁਲਾਸਾ
ਖ਼ਬਰ ਮੁਤਾਬਕ, ਵੈਸ਼ਾਲੀ ਦੇ ਘਰੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਪੁਲਸ ਸੁਸਾਈਡ ਦਾ ਕਾਰਨ ਲੱਭ ਰਹੀ ਹੈ। ਏ. ਸੀ. ਪੀ. ਏ. ਐੱਮ. ਰਹਿਮਾਨ ਨੇ ਦੱਸਿਆ ਕਿ ਸੁਸਾਈਡ ਨੋਟ ’ਚ ਐਕਸ ਬੁਆਏਫਰੈਂਡ ਵੱਲ ਇਸ਼ਾਰਾ ਕੀਤਾ ਗਿਆ ਹੈ। ਇੰਦੌਰ ਦੇ ਤੇਜਾਜੀ ਨਗਰ ਪੁਲਸ ਸਟੇਸ਼ਨ ਤੋਂ ਜਾਣਕਾਰੀ ਮਿਲੀ ਹੈ ਕਿ ਵੈਸ਼ਾਲੀ ਠੱਕਰ ਨੇ ਸ਼ਨੀਵਾਰ ਰਾਤ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਅਦਾਕਾਰਾ ਦੇ ਘਰੋਂ ਮਿਲੇ ਸੁਸਾਈਡ ਨੋਟ ਮੁਤਾਬਕ ਉਹ ਪ੍ਰੇਸ਼ਾਨ ਸੀ। ਉਸ ਦਾ ਐਕਸ ਬੁਆਏਫਰੈਂਡ ਉਸ ਨੂੰ ਤੰਗ ਕਰ ਰਿਹਾ ਸੀ। ਪੁਲਸ ਵਲੋਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵੈਸ਼ਾਲੀ ਦਾ ਲਫ ਅਫੇਅਰ ਸੀ, ਜੋ ਖ਼ਤਮ ਹੋ ਗਿਆ ਸੀ। ਸੁਸਾਈਡ ਨੋਟ ’ਚ ਇਕ ਸ਼ਖ਼ਸ ਦਾ ਨਾਂ ਵੀ ਲਿਆ ਗਿਆ ਹੈ।

PunjabKesari

ਇਨ੍ਹਾਂ ਨਾਟਕਾਂ 'ਚ ਕਰ ਚੁੱਕੀ ਹੈ ਕੰਮ
ਜਾਣਕਾਰੀ ਮੁਤਾਬਕ, ਵੈਸ਼ਾਲੀ ਠੱਕਰ ਪਿਛਲੇ ਇਕ ਸਾਲ ਤੋਂ ਇੰਦੌਰ ’ਚ ਰਹਿ ਰਹੀ ਸੀ। ਉਸ ਦੇ ਆਤਮ ਹੱਤਿਆ ਕਰਨ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਵੈਸ਼ਾਲੀ ਠੱਕਰ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ। ਵੈਸ਼ਾਲੀ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’, ‘ਸਸੁਰਾਲ ਸਿਮਰ ਕਾ’ ਸਮੇਤ ਕਈ ਮਸ਼ਹੂਰ ਟੀ. ਵੀ. ਸੀਰੀਅਲਜ਼ ’ਚ ਕੰਮ ਕੀਤਾ ਸੀ।


author

sunita

Content Editor

Related News