ਪਰਮੀਸ਼ ਵਰਮਾ ਗੋਲੀਕਾਂਡ ਮਾਮਲਾ; 4 ਪੁਲਸ ਮੁਲਾਜ਼ਮਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ
Tuesday, Sep 08, 2026 - 04:21 PM (IST)
ਮੋਹਾਲੀ (ਜਸਬੀਰ ਜੱਸੀ) - ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਵਲੋਂ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ''ਤੇ ਗੋਲੀਆਂ ਚਲਾਉਣ ਦੇ ਮਾਮਲੇ ''ਚ ਵਧੀਕ ਜਿਲਾ ਸੈਸ਼ਨ ਜੱਜ ਪ੍ਰਸ਼ਾਤ ਵਰਮਾ ਦੀ ਅਦਾਲਤ ਵਲੋਂ ਇਸ ਮਾਮਲੇ ਦੀ ਸੁਣਵਾਈ ''ਚ ਦੇਰੀ ਹੋਣ ਕਾਰਨ ਸਖਤ ਰੁੱਖ ਅਪਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਕੇਸ ''ਚ ਅਹਿਲਮਦ ਵਲੋਂ ਕੋਈ ਕਾਰਵਾਈ ਜਾਰੀ ਨਹੀਂ ਕੀਤੀ ਗਈ। ਅਹਿਲਮਦ ਨੂੰ ਭਵਿੱਖ ਵਿਚ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ। ਅਜਿਹਾ ਨਾ ਕਰਨ ''ਤੇ ਪੰਜਾਬ ਕੋਰਟਸ ਐਕਟ ਦੀ ਧਾਰਾ 36 ਤਹਿਤ ਉਸ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਦਾਲਤ ਵਲੋਂ ਤੈਅ ਕੀਤੀ ਗਈ ਤਾਰੀਖ਼ ਲਈ ਗਵਾਹ ਗੁਰਕੀਰਤ ਸਿੰਘ, ਏ.ਐਸ.ਆਈ ਸੁਖਪਾਲ ਸਿੰਘ, ਏ.ਐਸ.ਆਈ ਜਸਪਾਲ ਸਿੰਘ, ਐਸ.ਆਈ ਮਲਕੀਤ ਸਿੰਘ ਅਤੇ ਏ.ਐਸ.ਆਈ ਸੇਵਾ ਸਿੰਘ ਵਿਰੁੱਧ ਨਵੇਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ ਕਮਾਉਣ ਲਈ..."
ਅਦਾਲਤ ਵਲੋਂ ਗਵਾਹਾਂ ਦੇ ਬਿਆਨ/ਸਬੂਤ ਦਰਜ ਕਰਵਾਉਣ ਲਈ ਜਾਰੀ ਕੀਤੀ ਜਾ ਰਹੀ ਕਾਰਵਾਈ ਦੀ ਪਾਲਣਾ ਯਕੀਨੀ ਬਣਾਉਣ ਵਾਸਤੇ ਡੀ.ਆਈ.ਜੀ ਰੋਪੜ ਰੇਂਜ ਨੂੰ ਪੱਤਰ ਵੀ ਭੇਜਿਆ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਹ ਪਤਾ ਲੱਗਾ ਹੈ ਕਿ ਮੌਜੂਦਾ ਕੇਸ ਵਿਚ ਦੋਸ਼ 18 ਜਨਵਰੀ 2024 ਨੂੰ ਤੈਅ ਕੀਤੇ ਗਏ ਸਨ। ਸਰਕਾਰੀ ਧਿਰ ਨੇ ਆਪਣੇ ਸਬੂਤ ਮੁਕੰਮਲ ਕਰਨ ਲਈ ਪਹਿਲਾਂ ਹੀ ਕਈ ਮੌਕੇ ਲਏ ਹਨ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ। ਸਰਕਾਰੀ ਧਿਰ ਦੇ ਇਸ ਲਾਪਰਵਾਹੀ ਭਰੇ ਅਤੇ ਗੈਰ-ਗੰਭੀਰ ਰਵੱਈਏ ਕਾਰਨ ਹੀ ਮੌਜੂਦਾ ਕੇਸ ਦੀ ਸੁਣਵਾਈ ਵਿਚ ਬੇਲੋੜੀ ਦੇਰੀ ਹੋਈ ਹੈ। ਕੇਸ ਦੇ ਵਿਸ਼ੇਸ਼ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਆਖਰੀ ਮੌਕਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਿਲਮ 'ਹਨੂੰਮਾਨ ਅੰਸ਼' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ, 150 ਕਰੋੜ ਤੋਂ ਪਾਰ ਹੋਈ ਕਮਾਈ
ਇਸ ਕੇਸ ਵਿਚ ਪ੍ਰੋਸੀਕਿਊਸ਼ਨ ਧਿਰ ਨੂੰ ਨਿਰਧਾਰਤ ਮਿਤੀ ''ਤੇ ਆਪਣੀ ਸਾਰੀ ਗਵਾਹੀ ਮੁਕੰਮਲ ਕਰਨੀ ਹੋਵੇਗੀ। ਮੁਲਜ਼ਮ ਆਸ਼ੀਸ਼ ਵਲੋਂ ਮੁਕੱਦਮੇ ਦੀ ਸੁਣਵਾਈ ਜਲਦੀ ਨੇਪਰੇ ਚਾੜ੍ਹਨ ਲਈ ਇਕ ਅਰਜ਼ੀ ਦਾਇਰ ਕੀਤੀ ਗਈ ਸੀ। ਮੁਕੱਦਮੇ ਦੀ ਸੁਣਵਾਈ ਪਹਿਲਾਂ ਹੀ ਤੇਜ਼ ਰਫ਼ਤਾਰ ਅਤੇ ਤੁਰੰਤ ਢੰਗ ਨਾਲ ਚੱਲ ਰਹੀ ਹੈ। ਪ੍ਰੋਸੀਕਿਊਸ਼ਨ ਨੂੰ ਆਪਣੀ ਸਾਰੀ ਗਵਾਹੀ ਮੁਕੰਮਲ ਕਰਨ ਲਈ ਪਹਿਲਾਂ ਹੀ ਆਖਰੀ ਮੌਕਾ ਦਿੱਤਾ ਜਾ ਚੁੱਕਾ ਹੈ। ਅਦਾਲਤ ਨੇ ਇਸ ਮਾਮਲੇ ''ਚ ਦਿਲਪ੍ਰੀਤ ਸਿੰਘ ਉਰਫ਼ ਬਾਬਾ, ਸੁਖਪ੍ਰੀਤ ਸਿੰਘ ਬੁੱਢਾ, ਆਸ਼ੀਸ਼ ਅਤੇ ਹਰਜਿੰਦਰ ਸਿੰਘ ਨੂੰ ਪੇਸ਼ ਕਰਨ ਲਈ 17 ਸਤੰਬਰ 2026 ਲਈ ਪੇਸ਼ੀ ਵਾਰੰਟ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
