''ਪੈਡੀ'' ਦਾ ਜਾਦੂ ਬਰਕਰਾਰ, ਰਾਮ ਚਰਨ ਨੂੰ ਮਿਲਿਆ Standing Ovation

Monday, Jun 08, 2026 - 05:17 PM (IST)

''ਪੈਡੀ'' ਦਾ ਜਾਦੂ ਬਰਕਰਾਰ, ਰਾਮ ਚਰਨ ਨੂੰ ਮਿਲਿਆ Standing Ovation

ਮੁੰਬਈ (ਏਜੰਸੀ)- ਮੈਗਾ ਪਾਵਰ ਸਟਾਰ ਰਾਮ ਚਰਨ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਪੈਡੀ' ਸਿਨੇਮਾਘਰਾਂ ਵਿੱਚ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਖੇਡ-ਪ੍ਰਧਾਨ ਐਕਸ਼ਨ ਡਰਾਮਾ ਦੇ ਰੂਪ ਵਿੱਚ ਪੇਸ਼ ਕੀਤੀ ਗਈ ਫਿਲਮ ਨੇ ਨਾ ਸਿਰਫ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਸਗੋਂ  ਦਰਸ਼ਕਾਂ ਤੋਂ ਵੀ ਭਰਵੀਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਹਾਲ ਹੀ ਵਿੱਚ ਫਿਲਮ ਦੇ ਨਿਰਦੇਸ਼ਕ ਬੁਚੀ ਬਾਬੂ ਸਨਾ ਦੇ ਨਾਲ ਇਕ ਸਿਨੇਮਾਘਰ ਪਹੁੰਚੇ ਰਾਮ ਚਰਨ ਦਾ ਦਰਸ਼ਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਫਿਲਮ ਦੇ ਅੰਤਿਮ ਕ੍ਰੈਡਿਟ ਆਉਂਦੇ ਹੀ ਥੀਏਟਰ ਵਿਚ ਮੋਜੂਦ ਸਾਰੇ ਦਰਸ਼ਕ ਖੜ੍ਹੋ ਹੋ ਗਏ ਅਤੇ ਤਾੜੀਆਂ ਦੀ ਗੜਗੜਾਹਟ ਨਾਲ ਅਦਾਕਾਰ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ। ਇਹ ਸਨਮਾਨ ਫਿਲਮ ਵਿਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਦਮਦਾਰ ਪੇਸ਼ਕਾਰੀ ਦਾ ਸਬੂਤ ਮੰਨਿਆ ਜਾ ਰਿਹਾ ਹੈ। ਰਾਮ ਚਰਨ ਨੇ ਫਿਲਮ ਵਿੱਚ ਖੇਡ ਅਤੇ ਸਮਾਜਿਕ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ।

ਰੋਮਾਂਚਕ ਖੇਡ ਦ੍ਰਿਸ਼ਾਂ ਤੋਂ ਲੈ ਕੇ ਭਾਵਨਾਤਮਕ ਪਲਾਂ ਤੱਕ, ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ਰਾਮ ਚਰਨ ਨੇ ਆਪਣੀ ਰਵਾਇਤੀ ਹਾਈ-ਓਕਟੇਨ ਐਕਸ਼ਨ ਇਮੇਜ ਤੋਂ ਅੱਗੇ ਵਧਦੇ ਹੋਏ ਇਕ ਭਾਵਨਾਤਮਕ ਅਤੇ ਖੇਡ-ਕੇਂਦ੍ਰਿਤ ਕਿਰਦਾਰ ਨੂੰ ਸਫਲਤਾਪੂਰਵਕ ਪਰਦੇ 'ਤੇ ਉਤਾਰਿਆ ਹੈ। 'ਪੇਡੀ' ਦਾ ਪ੍ਰਭਾਵ ਬਾਕਸ ਆਫਿਸ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਫਿਲਮ ਨੇ ਰਿਲੀਜ਼ ਦੇ 4 ਦਿਨਾਂ ਵਿੱਚ ਹੁਣ ਤੱਕ ਦੁਨੀਆ ਭਰ ਵਿੱਚ 292.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। 
 


author

cherry

Content Editor

Related News