MOVIE REVIEW : ''ਵਨ ਨਾਈਟ ਸਟੈਂਡ''

Saturday, May 07, 2016 - 01:18 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਫਿਲਮ ''ਵਨ ਨਾਈਟ ਸਟੈਂਡ'' ਕਲ ਹੀ ਰਿਲੀਜ਼ ਹੋਈ ਹੈ। ਇਸ ਫਿਲਮ ''ਚ ਵੀ ਸੰਨੀ ਦੀਆਂ ਪਿਛਲੀਆਂ ਫਿਲਮਾਂ ਵਾਂਗ ਕੁਝ ਵੱਖਰਾ ਨਹੀਂ ਹੈ। ਇਸ ਫਿਲਮ ''ਚ ਬੋਲਡ ਦ੍ਰਿਸ਼ਾਂ ਦੀ ਭਰਮਾਰ ਦੇ ਨਾਲ-ਨਾਲ ਫਿਲਮ ਦੀ ਕਹਾਣੀ ਬਹੁਤ ਧੀਮੀ ਹੈ। ਸੈਂਸਰ ਬੋਰਡ ਨੇ ਇਸ ਫਿਲਮ ''ਤੇ ਵੀ ਕੈਂਚੀ ਚਲਾਈ ਹੈ।
ਜਾਣਕਾਰੀ ਅਨੁਸਾਰ ਫਿਲਮ ਦੀ ਕਹਾਣੀ ''ਚ ਸੇਲੀਨਾ (ਸੰਨੀ ਲਿਓਨ) ਅਤੇ ਉਰਵਿਲ (ਤਨੁਜ ਵੀਰਵਾਨੀ) ਦੀ ਮੁਲਾਕਾਤ ਇਕ ਪਬ ''ਚ ਹੁੰਦੀ ਹੈ। ਪਹਿਲੀ ਹੀ ਮੁਲਾਕਾਤ ਤੋਂ ਬਾਅਦ ਹੀ ਇਹ ਦੋਵੇਂ ਇਕ-ਦੂਜੇ ਦੇ ਬੇਹੱਦ ਕਰੀਬ ਆ ਜਾਂਦੇ ਹਨ। ਇਸ ਤੋਂ ਬਾਅਦ ਇਹ ਦੋਵੇਂ ਇਕ-ਦੂਜੇ ਨਾਲ ਵਨ ਨਾਈਟ ਸਟੈਂਡ ਕਰਦੇ ਹਨ, ਜਿਸ ਤੋਂ ਬਾਅਦ ਇਹ ਇਕ-ਦੂਜੇ ਤੋਂ ਵੱਖ ਹੋ ਜਾਂਦੇ ਹਨ। ਜਿੱਥੇ ਇਕ ਪਾਸੇ ਸੇਲੀਨਾ ਉਰਵਿਲ ਨੂੰ ਭੁੱਲ ਕੇ ਆਪਣੀ ਜ਼ਿੰਦਗੀ ''ਚ ਅੱਗੇ ਵੱਧ ਜਾਂਦੀ ਹੈ, ਉੱਥੇ ਦੂਜੇ ਪਾਸੇ ਉਰਵਿਲ ਸੰਨੀ ਨਾਲ ਬਿਤਾਏ ਸਮੇਂ ਨੂੰ ਭੁੱਲ ਨਹੀਂ ਪਾਉਂਦਾ, ਜਿਸ ਕਾਰਨ ਉਰਵਿਲ ਦੀ ਪਤਨੀ ਸਿਮਰਨ (ਨਾਇਰਾ ਬੈਨਰਜੀ) ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਸੇਲੀਨਾ ਅਤੇ ਉਸ ਨਾਲ ਬਿਤਾਏ ਸਮੇਂ ਨੂੰ ਸੋਚ-ਸੋਚ ਕੇ ਉਰਵਿਲ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਕਹਾਣੀ ''ਚ ਟਵਿੱਸਟ ਉਸ ਸਮੇਂ ਆਉਂਦਾ ਹੈ, ਜਦੋਂ ਉਰਵਿਲ ਸੇਲੀਨਾ ਨੂੰ ਇਕ ਵਾਰ ਫਿਰ ਤੋਂ ਵਨ ਨਾਈਟ ਸਟੈਂਡ ਕਰਨ ਲਈ ਉਸ ਨੂੰ ਮਜ਼ਬੂਰ ਕਰਦਾ ਹੈ।


Related News