ਨਿਕਿਤਨ ਧੀਰ ਅਤੇ ਕ੍ਰਿਤਿਕਾ ਸੇਂਗਰ ਲਵ ਸਟੋਰੀ

Thursday, Sep 05, 2024 - 12:20 PM (IST)

ਮੁੰਬਈ- ਪੰਕਜ ਧੀਰ ਦੇ ਬੇਟੇ ਨਿਕਿਤਨ ਧੀਰ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮ 'ਤੇ ਚਲਦੇ ਹੋਏ ਟੀ. ਵੀ. ਅਤੇ ਫਿਲਮਾਂ 'ਚ ਖੂਬ ਨਾਮ ਕਮਾ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੀ ਕਦ-ਕਾਠੀ, ਲੁੱਕ ਅਤੇ ਐਕਟਿੰਗ ਇੰਨੀ ਸ਼ਾਨਦਾਰ ਹੈ ਕਿ ਵਿਲੇਨ ਦੇ ਰੋਲ 'ਚ ਤਾਂ ਉਹ ਇਕਦਮ ਫਿੱਟ ਬੈਠਦੇ ਹਨ। ਫਿਲਮ 'ਚੈੱਨਈ ਐਕਸਪ੍ਰੈੱਸ' 'ਚ ਉਨ੍ਹਾਂ ਨੂੰ ਸ਼ਾਹਰੁਖ ਖਾਨ ਨਾਲ ਦੋ-ਦੋ ਹੱਥ ਕਰਦੇ ਹੋਏ ਦੇਖਿਆ ਗਿਆ ਸੀ। ਨਿਕਿਤਨ ਧੀਰ ਨੂੰ 'ਥੰਗਾਬਲੀ' ਦੇ ਰੋਲ 'ਚ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਨਿਕਿਤਨ ਨੇ ਛੋਟੇ ਪਰਦੇ ਦੀ ਹਰਮਨ ਪਿਆਰੀ ਅਦਾਕਾਰਾ ਕ੍ਰਿਤਿਕਾ ਸੇਂਗਰ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੋਵਾਂ ਦੀ ਲਵ ਸਟੋਰੀ ਘੱਟ ਦਿਲਚਸਪ ਨਹੀਂ ਹੈ ਜੋ ਕਿ ਅਰੇਂਜ ਮੈਰਿਜ ਤੋਂ ਸ਼ੁਰੂ ਹੋਈ ਸੀ।

PunjabKesari

'ਚੈੱਨਈ ਐਕਸਪ੍ਰੈੱਸ' 'ਚ ਨਿਕਿਤਨ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਸਨ, ਉਸ ਦੌਰਾਨ ਉਨ੍ਹਾਂ ਦਾ ਨਾਂ ਆਨਲਾਈਨ ਸਭ ਤੋਂ ਵੱਧ ਲੱਭੇ ਜਾਣ ਵਾਲਿਆਂ ਸਿਤਾਰਿਆਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਸੀ। ਉਸ ਦੌਰਾਨ ਕ੍ਰਿਤਿਕਾ ਟੀ.ਵੀ. ਸ਼ੋਅ 'ਝਾਂਸੀ ਕੀ ਰਾਣੀ ਲਕਸ਼ਮੀ ਬਾਈ' 'ਚ ਨਜ਼ਰ ਆ ਰਹੀ ਸੀ। ਅਜਿਹੇ 'ਚ ਕ੍ਰਿਤਿਕਾ ਅਤੇ ਨਿਕਿਤਨ ਇਕ-ਦੂਜੇ ਨੂੰ ਸਿਰਫ ਨਾਂ ਤੋਂ ਹੀ ਪਛਾਣਦੇ ਸਨ, ਪਰ ਕਦੇ ਮਿਲੇ ਨਹੀਂ ਸਨ। ਨਿਕਿਤਨ ਦੇ ਪਿਤਾ ਪੰਕਜ ਧੀਰ 2014 'ਚ ਆਪਣੇ ਨਿਰਦੇਸ਼ਕ 'ਚ ਬਣ ਰਹੀ ਇਕ ਫਿਲਮ 'ਤੇ ਕੰਮ ਕਰ ਰਹੇ ਸਨ। ਕ੍ਰਿਤਿਕਾ ਉਸ ਫਿਲਮ ਲਈ ਆਡੀਸ਼ਨ ਦੇਣ ਪਹੁੰਚੀ ਸੀ।

PunjabKesari

ਇਸ ਦੌਰਾਨ ਪੰਕਜ ਨੇ ਨਾ ਸਿਰਫ ਆਪਣੀ ਫਿਲਮ 'ਚ ਲੀਡ ਰੋਲ ਲਈ ਸਗੋਂ ਨਿਕਿਤਨ ਲਈ ਵੀ ਉਸ ਨੂੰ ਸਿਲੈਕਟ ਕਰ ਲਿਆ। ਕ੍ਰਿਤਿਕਾ ਤੋਂ ਪੰਕਜ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਲੱਗਾ ਕਿ ਉਹ ਉਨ੍ਹਾਂ ਦੇ ਬੇਟੇ ਲਈ ਇਕ ਦਮ ਪਰਫੈਕਟ ਹੈ। ਪੰਕਜ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ ਅਤੇ ਫਿਰ ਉਨ੍ਹਾਂ ਦੇ ਪੇਰੈਂਟਸ ਨੂੰ ਮਿਲੇ। ਇਸ ਤਰੀਕੇ ਨਾਲ ਕ੍ਰਿਤਿਕਾ ਅਤੇ ਨਿਕਿਤਨ ਦੀ ਪਹਿਲੀ ਮੁਲਾਕਾਤ ਹੋਈ।ਐਕਟਰਸ ਨੇ ਤਦ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਨਿਕਿਤਨ ਅਤੇ ਪੰਕਜ ਅੰਕਲ ਨਾਲ ਉਨ੍ਹਾਂ ਦੀ ਚੰਗੀ ਬਾਂਡਿੰਗ ਹੈ। ਉਸ ਦੇ ਅਨੁਸਾਰ,"ਨਾਲ ਹੀ ਨਿਕਿਤਨ ਅਤੇ ਮੈਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਹਾਂ।"ਉਧਰ ਨਿਕਿਤਨ ਦਾ ਕਹਿਣਾ ਸੀ,"ਕ੍ਰਿਤਿਕਾ ਇਕ ਪਰਿਵਾਰਕ ਲੜਕੀ ਹੈ। ਨਾਲ ਹੀ ਉਹ ਸਭ ਕੁਝ ਉਸ 'ਚ ਹੈ, ਜੋ ਮੈਂ ਇਕ ਲਾਈਫ ਪਾਰਟਨਰ 'ਚ ਚਾਹੁੰਦਾ ਸੀ। ਇਕ ਅਜਿਹੀ ਲੜਕੀ ਚਾਹੀਦੀ ਸੀ ਮੈਨੂੰ ਜੋ ਇਮਾਨਦਾਰ ਹੋਵੇ, ਧੀਰਜ ਵਾਲੀ ਹੋਵੇ ਅਤੇ ਉਸ ਦੀ ਸਖਸ਼ੀਅਤ ਕਾਫੀ ਮਜ਼ਬੂਤ ਹੋਵੇ।"

PunjabKesari

ਕ੍ਰਿਤਿਕਾ ਦੱਸਦੀ ਹੈ ਕਿ ਜਦ ਉਹ ਅਨਮੈਰਿਡ ਸੀ ਤਾਂ ਆਪਣੀ ਇੱਛਾ ਲਈ ਲੜਦੀ ਸੀ ਅਤੇ ਗੱਲ ਵੀ ਮੰਨਵਾ ਕੇ ਰਹਿੰਦੀ ਸੀ ਪਰ ਨਿਕਿਤਨ ਨਾਲ ਵਿਆਹ ਬਾਅਦ ਮਾਮਲਾ ਅਜਿਹਾ ਨਹੀਂ ਹੈ ਕਿਉਂਕਿ ਹੁਣ ਉਹ ਵੀ ਆਸਾਨੀ ਨਾਲ ਹਾਰ ਨਹੀਂ ਮੰਨਦੇ ਹਨ।ਕ੍ਰਿਤਿਕਾ ਦੱਸਦੀ ਹੈ ਕਿ ਜਦ ਨਿਕਿਤਨ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਕੰਬ ਜਾਂਦੀ ਹੈ। ਉਨ੍ਹਾਂ ਦਾ ਲੁੱਕ ਹੀ ਇਹ ਸਮਝਣ ਲਈ ਕਾਫੀ ਹੁੰਦਾ ਹੈ ਕਿ ਨਿਕਿਤਨ ਨੂੰ ਕੁਝ ਚੀਜ਼ਾਂ ਪਸੰਦ ਨਹੀਂ ਆ ਰਹੀਆਂ ਹਨ। ਉਹ ਕਹਿੰਦੀ ਹੈ,"ਮੈਂ ਉਨ੍ਹਾਂ ਤੋਂ ਡਰਦੀ ਹਾਂ, ਕਈ ਵਾਰ ਜਦ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਨਹੀਂ ਮੰਨਦੀ ਤਾਂ, ਉਹ ਮੇਰੇ ਬਾਰੇ 'ਚ ਨਿਕਿਤਨ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੰਦੇ ਹਨ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News