'ਮੇਰੇ ਸਬਰ ਦਾ ਇਮਤਿਹਾਨ ਲੈ ਰਹੇ ਸਨ'... ਮੇਕਰਸ ਨੇ ਹਨੀ ਸਿੰਘ ਨੂੰ 12 ਘੰਟੇ ਤੱਕ ਬਿਠਾਇਆ

Thursday, Sep 05, 2024 - 04:43 PM (IST)

'ਮੇਰੇ ਸਬਰ ਦਾ ਇਮਤਿਹਾਨ ਲੈ ਰਹੇ ਸਨ'... ਮੇਕਰਸ ਨੇ ਹਨੀ ਸਿੰਘ ਨੂੰ 12 ਘੰਟੇ ਤੱਕ ਬਿਠਾਇਆ

ਮੁੰਬਈ (ਬਿਊਰੋ) - ਕਈ ਸਾਲਾਂ ਤੱਕ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਰਹਿਣ ਤੋਂ ਬਾਅਦ ਰੈਪਰ ਹਨੀ ਸਿੰਘ ਨੇ ਜ਼ਬਰਦਸਤ ਵਾਪਸੀ ਕੀਤੀ ਹੈ। 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਰੈਪਰ ਹਨੀ ਸਿੰਘ ਦੇ ਗੀਤ ਵੀ ਕਈ ਬਾਲੀਵੁੱਡ ਫ਼ਿਲਮਾਂ ਦਾ ਹਿੱਸਾ ਰਹੇ ਹਨ। ਸਾਲ 2013 ਦੀ ਫ਼ਿਲਮ 'ਚੇਨਈ ਐਕਸਪ੍ਰੈਸ' ਦਾ ਗੀਤ 'ਲੁੰਗੀ ਡਾਂਸ' ਉਨ੍ਹਾਂ ਦੇ ਸਭ ਤੋਂ ਧਮਾਕੇਦਾਰ ਗੀਤਾਂ 'ਚੋਂ ਇੱਕ ਸੀ। ਇਹ ਗੀਤ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ ਸੀ। ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ 'ਤੇ ਫਿਲਮਾਇਆ ਗਿਆ ਇਹ ਗੀਤ ਉਸ ਸਮੇਂ ਸੁਪਰਹਿੱਟ ਰਿਹਾ ਸੀ। ਹਾਲ ਹੀ 'ਚ ਹਨੀ ਸਿੰਘ ਨੇ ਇਸ ਗੀਤ ਦੀ ਸ਼ੂਟਿੰਗ ਨੂੰ ਲੈ ਕੇ ਸਿਨੇ ਕਨੈਕਟ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਨਿਰਮਾਤਾ ਉਨ੍ਹਾਂ ਨੂੰ ਸੈੱਟ 'ਤੇ ਬੁਲਾ ਕੇ 12 ਘੰਟੇ ਮੇਕਅੱਪ 'ਚ ਬਿਠਾਉਂਦੇ ਸਨ ਪਰ ਉਸ ਦਾ ਕੋਈ ਵੀ ਸੀਨ ਨਹੀਂ ਸ਼ੂਟ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਸੈੱਟ 'ਤੇ 12 ਘੰਟੇ ਬੈਠ ਕੇ ਕਰਦੇ ਸਨ ਇੰਤਜ਼ਾਰ
ਉਹ ਕਹਿੰਦੇ ਹਨ, ''ਲੁੰਗੀ ਡਾਂਸ' ਦੀ ਸ਼ੂਟਿੰਗ ਦੌਰਾਨ ਸਭ ਤੋਂ ਮਜ਼ੇਦਾਰ ਪਲ ਇਹ ਸੀ ਕਿ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ 12 ਘੰਟੇ ਮੇਕਅੱਪ ਨਾਲ ਬਿਠਾਇਆ। ਇਹ ਮੇਰਾ ਇੰਤਜ਼ਾਰ ਕਰਵਾਉਣ ਦੀ ਉਨ੍ਹਾਂ ਦੀ ਯੋਜਨਾ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਵਿਅਕਤੀ ਇਸ ਸ਼ੂਟ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹੈ, ਤਾਂ ਕਿਉਂ ਨਾ ਉਨ੍ਹਾਂ ਦਾ ਇੰਤਜ਼ਾਰ ਕੀਤਾ ਜਾਵੇ।'' ਉਨ੍ਹਾਂ ਨੇ ਅੱਗੇ ਕਹਿੰਦਾ ਹੈ, ''ਮੈਂ ਸਮਝ ਨਹੀਂ ਸਕਿਆ ਕਿ ਕੀ ਹੋ ਰਿਹਾ ਹੈ ਕਿਉਂਕਿ ਸਾਰੇ ਬਹੁਤ ਚੰਗੇ ਸਨ ਪਰ ਉਹ ਮੇਰਾ ਸ਼ਾਟ ਨਹੀਂ ਲੈ ਰਹੇ ਸਨ। ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ, ਉਨ੍ਹਾਂ ਨੇ ਅੰਤ 'ਚ ਮੇਰਾ ਸ਼ਾਟ ਲਿਆ ਅਤੇ ਫਿਰ ਉਨ੍ਹਾਂ ਨੇ ਕਿਹਾ, 'ਪੈਕ ਅੱਪ', ਤਾਂ ਇਹ ਸਭ ਤੋਂ ਅਜੀਬ ਅਤੇ ਮਜ਼ੇਦਾਰ ਚੀਜ਼ ਸੀ। ਉਹ ਮੇਰੇ ਸਬਰ ਦਾ ਇਮਤਿਹਾਨ ਲੈ ਰਹੇ ਸਨ।''

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਇਹ ਫ਼ਿਲਮ ਰਹੀ ਸੀ ਬਲਾਕਬਸਟਰ
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਚੇਨਈ ਐਕਸਪ੍ਰੈੱਸ' 'ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਐਕਸ਼ਨ ਅਤੇ ਕਾਮੇਡੀ ਦਾ ਜ਼ਬਰਦਸਤ ਸੁਮੇਲ ਪੇਸ਼ ਕਰਕੇ ਇਹ ਫ਼ਿਲਮ ਬਲਾਕਬਸਟਰ ਰਹੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News