ਵੈਲੈਨਟਾਈਨ ਡੇਅ 'ਤੇ ਪਤੀ ਨਾਲ ਰੋਮਾਂਟਿਕ ਹੋਈ ਮਿਸ ਪੂਜਾ, ਸਾਂਝੀ ਕੀਤੀ ਪੋਸਟ
Friday, Feb 14, 2025 - 01:19 PM (IST)
![ਵੈਲੈਨਟਾਈਨ ਡੇਅ 'ਤੇ ਪਤੀ ਨਾਲ ਰੋਮਾਂਟਿਕ ਹੋਈ ਮਿਸ ਪੂਜਾ, ਸਾਂਝੀ ਕੀਤੀ ਪੋਸਟ](https://static.jagbani.com/multimedia/2025_2image_13_42_137943357pozz.jpg)
ਜਲੰਧਰ- ਮਿਸ ਪੂਜਾ ਪਾਲੀਵੁੱਡ ਇੰਡਸਟਰੀ ਦੀ ਜਾਨ ਹੈ ਅਤੇ ਉਸ ਨੇ ਬਹੁਤ ਸਾਰੇ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਹਾਲ ਹੀ 'ਚ ਇਸ ਅਦਾਕਾਰਾ ਨੇ ਆਪਣੇ ਪਤੀ ਨਾਲ ਵੈਲੈਨਟਾਈਨ ਡੇਅ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਨੇ ਆਪਣੇ ਪਤੀ ਦੀ ਕਾਫੀ ਤਾਰੀਫ਼ ਕੀਤੀ ਹੈ।
ਪੋਸਟ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ, 'ਜੇ ਮੈਨੂੰ ਪਤਾ ਹੈ ਕਿ ਪਿਆਰ ਕੀ ਹੈ, ਤਾਂ ਇਹ ਤੁਹਾਡੇ ਕਰਕੇ ਹੈ। ਵੈਲੇਨਟਾਈਨ ਡੇਅ ਮੁਬਾਰਕ ਮੇਰੇ ਪਿਆਰੇ।' ਇਸ ਦੇ ਨਾਲ ਹੀ ਗਾਇਕਾ ਨੇ ਪਤੀ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਕਾਫੀ ਪਿਆਰੇ ਲੱਗ ਰਹੇ ਹਨ।
ਇਹ ਵੀ ਪੜ੍ਹੋ- ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਦੱਸਣਯੋਗ ਹੈ ਕਿ ਇਹ ਗਾਇਕਾ ਆਏ ਦਿਨ ਆਪਣੇ ਇੰਸਟਾਗ੍ਰਾਮ 'ਤੇ ਫਨੀ ਵੀਡੀਓਜ਼ ਵੀ ਸਾਂਝੀਆਂ ਕਰਦੀਆਂ ਰਹਿੰਦੀ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8