ਸ਼ੈਫਾਲੀ ਜ਼ਰੀਵਾਲਾ ਦੀ ਮੌਤ ਨੇ ਮੀਕਾ ਸਿੰਘ ਨੂੰ ਝੰਜੋੜਿਆ, ਕਿਹਾ – "ਇਹ ਜ਼ਿੰਦਗੀ ਕਦੋਂ ਕੀ ਵਖਾਏ, ਪਤਾ ਨਹੀਂ"
Saturday, Jun 28, 2025 - 12:49 PM (IST)

ਮੁੰਬਈ (ਏਜੰਸੀ)- ਹਿੱਟ ਸੰਗੀਤ ਵੀਡੀਓ 'ਕਾਂਟਾ ਲਗਾ' ਵਿੱਚ ਆਪਣੀ ਆਈਕਾਨਿਕ ਭੂਮਿਕਾ ਲਈ ਮਸ਼ਹੂਰ ਅਦਾਕਾਰਾ-ਮਾਡਲ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਨੇ ਮਨੋਰੰਜਨ ਜਗਤ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ। ਦੋਸਤ ਅਤੇ ਸਹਿਯੋਗੀ ਦੁੱਖ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ
ਗਾਇਕ ਮੀਕਾ ਸਿੰਘ, ਜੋ ਕਿ ਸ਼ੇਫਾਲੀ ਜਰੀਵਾਲਾ ਦੇ ਕਰੀਬੀ ਦੋਸਤ ਹਨ, ਨੇ ਵੀ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਜ਼ਾਹਰ ਕੀਤਾ। ਸਿੰਘ ਨੇ ਇੰਸਟਾਗ੍ਰਾਮ 'ਤੇ ਜਰੀਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਮੈਂ ਬਹੁਤ ਹੈਰਾਨ ਹਾਂ, ਦੁਖੀ ਹਾਂ ਅਤੇ ਮੇਰਾ ਦਿਲ ਭਰਿਆ ਹੋਇਆ ਹੈ... ਸਾਡੀ ਪਿਆਰੀ ਸਟਾਰ ਅਤੇ ਮੇਰੀ ਸਭ ਤੋਂ ਪਿਆਰੀ ਦੋਸਤ @shefalijariwala ਸਾਨੂੰ ਛੱਡ ਕੇ ਚਲੀ ਗਈ ਹੈ। ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਤੁਹਾਨੂੰ ਹਮੇਸ਼ਾ ਤੁਹਾਡੀ ਸ਼ਾਲੀਨਤਾ, ਮੁਸਕਰਾਹਟ ਅਤੇ ਜ਼ਿੰਦਾਦਿਲੀ ਲਈ ਯਾਦ ਰੱਖਿਆ ਜਾਵੇਗਾ। ਓਮ ਸ਼ਾਂਤੀ।"
ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਨਾਲ ਟੁੱਟੇ ਪਤੀ ਪਰਾਗ ਤਿਆਗੀ
ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਵਿਚ 2020 ਵਿੱਚ ਸ਼ੈਫਾਲੀ ਨਾਲ ਬਣਾਏ ਮਿਊਜ਼ਿਕ ਵੀਡੀਓ ਸੰਗੀਤ ‘ਹੋਠੋਂ ਪੇ ਬੱਸ’ ਦੀ ਇਕ ਕਲਿੱਪ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ, ਇਹ ਜ਼ਿੰਦਗੀ ਕਦੋਂ ਕੀ ਵਖਾਏ, ਪਤਾ ਨਹੀਂ...ਮੈਂ ਇਸ ਸੁੰਦਰ ਆਤਮਾ ਨੂੰ 25 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਸੀ। ਅਸੀਂ ਇਕੱਠੇ ਅਣਗਿਣਤ ਸ਼ੋਅ ਕੀਤੇ, ਕਈ ਸਮਾਗਮਾਂ ਵਿੱਚ ਇਕ-ਦੂਜੇ ਨੂੰ ਮਿਲੇ ਪਰ ਕਦੇ ਵੀ ਮਿਲ ਕੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਫਿਰ 2020 ਵਿਚ ਸ਼ੈਫਾਲੀ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ, ਚਲੋ ਇਕ ਗਾਣਾ ਬਣਾਉਂਦੇ ਹਾਂ। ਆਖਿਰਕਾਰ ਅਸੀਂ ਫਿਰ ਇਸ ਗੀਤ ਲਈ ਮਿਲ ਕੇ ਕੰਮ ਕੀਤਾ ਅਤੇ ਕਪਿਲ ਸ਼ਰਮਾ ਸ਼ੋਅ 'ਤੇ ਇਕੱਠੇ ਪ੍ਰਮੋਸ਼ਨ ਵੀ ਕੀਤੀ ਸੀ। ਮੀਕਾ ਨੇ ਕਿਹਾ ਕਿ ਸ਼ਾਇਦ ਇਹ ਹੀ ਉਨ੍ਹਾਂ ਦੀ ਅਖੀਰਲੀ ਮਿਊਜ਼ਿਕ ਵੀਡੀਓ ਸੀ। ਉਨ੍ਹਾਂ ਲੋਕਾਂ ਨੂੰ ਸਨੇਹਾ ਦਿੱਤਾ, “ਜ਼ਿੰਦਗੀ ਛੋਟੀ ਹੈ, ਉਡੀਕ ਨਾ ਕਰੋ। ਆਪਣੇ ਪਿਆਰੇ ਲੋਕਾਂ ਨੂੰ ਮਿਲੋ, ਉਨ੍ਹਾਂ ਨਾਲ ਸਮਾਂ ਬਿਤਾਓ। ਕਈ ਵਾਰ ਮੌਕਾ ਦੁਬਾਰਾ ਨਹੀਂ ਮਿਲਦਾ।”
ਇਹ ਵੀ ਪੜ੍ਹੋ: ਕੀ ਸ਼ੈਫਾਲੀ ਜਰੀਵਾਲਾ ਦੀ ਮੌਤ ਹਾਰਟ ਅਟੈਕ ਨਾਲ ਹੋਈ? ਪੁਲਸ ਕਰ ਰਹੀ ਪਰਿਵਾਰ ਤੇ ਨੌਕਰਾਂ ਤੋਂ ਪੁੱਛਗਿੱਛ
ਦੱਸ ਦੇਈਏ ਕਿ ਸ਼ੇਫਾਲੀ ਜਰੀਵਾਲਾ ਮੁੰਬਈ ਦੇ ਅੰਧੇਰੀ ਖੇਤਰ ਵਿੱਚ ਰਹਿੰਦੀ ਸੀ। ਉਸਦੇ ਪਰਿਵਾਰ ਦੇ ਮੈਂਬਰ ਕੱਲ੍ਹ ਦੇਰ ਰਾਤ ਉਸਨੂੰ ਲੈ ਕੇ ਹਸਪਤਾਲ ਪਹੁੰਚੇ ਸਨ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੈਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ, ਹਾਲਾਂਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮੌਤ ਦੀ ਅਸਲ ਵਜ੍ਹਾ ਜਾਣਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 'ਬਾਰਡਰ 2' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ
ਫਿਲਮੀ ਅਤੇ ਟੀਵੀ ਕਰੀਅਰ
- 2002: ‘ਕਾਂਟਾ ਲਗਾ’ ਮਿਊਜ਼ਿਕ ਵੀਡੀਓ ਰਾਹੀਂ ਰਾਤੋ-ਰਾਤ ਪ੍ਰਸਿੱਧੀ।
- 2004: ਮੁੱਝਸੇ ਸ਼ਾਦੀ ਕਰੋਗੀ ਫਿਲਮ ਵਿੱਚ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ।
- ਨੱਚ ਬੱਲੀਏ 5 ਅਤੇ 7 ਵਿੱਚ ਪਤੀ ਪਰਾਗ ਤਿਆਗੀ ਨਾਲ ਭਾਗ ਲਿਆ।
- ਬਿਗ ਬੌਸ 13 (2019) ਰਾਹੀਂ ਰਿਐਲਿਟੀ ਟੀਵੀ ਦੀ ਦੁਨੀਆ 'ਚ ਵੀ ਪਸੰਦੀਦਾ ਚਿਹਰਾ ਬਣੀ।
ਇਹ ਵੀ ਪੜ੍ਹੋ: ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8