ਸੀਰੀਜ਼ ‘ਮਾਂ ਬਹਿਨ’ ਦੀ ਸ਼ਾਨਦਾਰ ਸਫਲਤਾ ਦੇ ਜਸ਼ਨ ’ਚ ਪਤੀ ਨਾਲ ਪਹੁੰਚੀ ਮਾਧੁਰੀ
Tuesday, Jun 16, 2026 - 01:08 PM (IST)
ਮੁੰਬਈ- ਬਾਂਦ੍ਰਾ ’ਚ ਨੈੱਟਫਲਿਕਸ ਦੀ ਸੁਪਰਹਿੱਟ ਸੀਰੀਜ਼ ‘ਮਾਂ ਬਹਿਨ’ ਦੀ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਇਆ ਗਿਆ। ਸੀਰੀਜ਼ ਦੀ ਮੁੱਖ ਅਦਾਕਾਰਾ ਮਾਧੁਰੀ ਦੀਕਸ਼ਿਤ ਪਤੀ ਡਾ. ਸ਼੍ਰੀਰਾਮ ਮਾਧਵ ਨੇਨੇ ਨਾਲ, ਤ੍ਰਿਪਤੀ ਡਿਮਰੀ ਤੇ ਧਾਰਨਾ ਦੁਰਗਾ ਗਲੈਮਰਸ ਅੰਦਾਜ਼ ਵਿਚ ਬਹੁਤ ਖੂਬਸੂਰਤ ਨਜ਼ਰ ਆਈਆਂ।

ਇਸ ਖਾਸ ਮੌਕੇ ’ਤੇ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਅਤੇ ਪੂਰੀ ਟੀਮ ਮੌਜੂਦ ਰਹੀ। ਦੁਨੀਆ ਭਰ ਦੇ 15 ਦੇਸ਼ਾਂ ਵਿਚ ਟ੍ਰੈਂਡ ਕਰਨ ਵਾਲੀ ਇਸ ਸੀਰੀਜ਼ ਦੀ ਸਫਲਤਾ ਨੂੰ ਸੈਲੀਬ੍ਰੇਟ ਕਰਨ ਲਈ ਸਿਤਾਰਿਆਂ ਦਾ ਇਕੱਠ ਹੋਇਆ, ਜਿੱਥੇ ਖੁਸ਼ੀ, ਉਤਸ਼ਾਹ ਤੇ ਸਫਲਤਾ ਦੀ ਚਮਕ ਹਰ ਚਿਹਰੇ ’ਤੇ ਸਪੱਸ਼ਟ ਦਿਖਾਈ ਦੇ ਰਹੀ ਸੀ।

