ਅਮਿਤਾਭ ਸਮੇਤ ਇਨ੍ਹਾਂ ਐਕਟਰਾਂ ਨਾਲ ਵੀ ਰੇਖਾ ਨੇ ਝੂਟੀਆਂ ਪਿਆਰ ਦੀਆਂ ਪੀਂਘਾਂ, ਪਤੀ ਨੇ ਕਰ ਲਈ ਸੀ ਖ਼ੁਦਕੁਸ਼ੀ

Saturday, Oct 10, 2020 - 01:06 PM (IST)

ਅਮਿਤਾਭ ਸਮੇਤ ਇਨ੍ਹਾਂ ਐਕਟਰਾਂ ਨਾਲ ਵੀ ਰੇਖਾ ਨੇ ਝੂਟੀਆਂ ਪਿਆਰ ਦੀਆਂ ਪੀਂਘਾਂ, ਪਤੀ ਨੇ ਕਰ ਲਈ ਸੀ ਖ਼ੁਦਕੁਸ਼ੀ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ ਹਨ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇਕ ਤੇਲਗੂ ਅਦਾਕਾਰਾ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ। ਰੇਖਾ ਨੇ ਇਕ ਇੰਟਰਵਿਊ ‘ਚ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਨ੍ਹਾਂ ਦਾ ਇਕ ਪਰਿਵਾਰ ਹੋਵੇ ਅਤੇ ਇਕ ਅਜਿਹਾ ਸਾਥੀ ਹੋਵੇ, ਜੋ ਉਸ ਨੂੰ ਬੇਹੱਦ ਪਿਆਰ ਕਰੇ। ਰੇਖਾ ਦੀ ਜ਼ਿੰਦਗੀ ‘ਚ ਪਿਆਰ ਤਾਂ ਕਈ ਵਾਰ ਆਇਆ ਪਰ ਉਸ ਦੇ ਪਿਆਰ ਦੀ ਉਮਰ ਜ਼ਰਾ ਘੱਟ ਸੀ। ਅਮਿਤਾਭ ਬੱਚਨ ਲਈ ਰੇਖਾ ਦੀ ਦੀਵਾਨਗੀ ਸਭ ਨੂੰ ਪਤਾ ਹੈ। ਅਜਿਹਾ ਵੀ ਨਹੀਂ ਕਿ ਰੇਖਾ ਦੀ ਜ਼ਿੰਦਗੀ ‘ਚ ਆਉਣ ਵਾਲੇ ਅਮਿਤਾਭ ਇਕੱਲੇ ਇਨਸਾਨ ਸੀ।
PunjabKesari
ਰੇਖਾ ਦੀਆਂ ਸ਼ੁਰੂਆਤੀ ਫ਼ਿਲਮਾਂ ‘ਚ ਉਸ ਦੇ ਹੀਰੋ ਜਿਤੇਂਦਰ ਸੀ। ਇਸ ਕਰਕੇ ਇਕ ਸਮੇਂ ‘ਤੇ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਰੇਖਾ ਨੂੰ ਜੀਤੂ ਨਾਲ ਪਿਆਰ ਤਾਂ ਹੋ ਗਿਆ ਪਰ ਜਿਤੇਂਦਰ ਆਪਣੀ ਪ੍ਰੇਮਿਕਾ ਨੂੰ ਛੱਡਣਾ ਨਹੀਂ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ‘ਚ ਝਗੜੇ ਹੋਣ ਲੱਗੇ। 
PunjabKesari
ਇਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ‘ਚ ਵਿਨੋਦ ਮਹਿਰਾ ਆਏ ਪਰ ਵਿਨੋਦ ਦੀ ਮਾਂ ਕਮਲਾ ਮਹਿਰਾ ਦੋਵਾਂ ਦੇ ਰਿਸ਼ਤੇ ਖ਼ਿਲਾਫ਼ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਮੰਦਰ ‘ਚ ਵਿਆਹ ਤਾਂ ਕਰ ਲਿਆ ਪਰ ਵਿਨੋਦ ਦੇ ਘਰ ਹੰਗਾਮਾ ਹੋ ਗਿਆ। ਉਸ ਸਮੇਂ ਖ਼ਬਰਾਂ ਆਈਆਂ ਸੀ ਕਿ ਵਿਨੋਦ ਦੀ ਮਾਂ ਨੇ ਰੇਖਾ ਦੇ ਘਰ ‘ਚ ਵੜਨ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਬਾਅਦ ਵੱਖ ਹੋਣਾ ਸਹੀ ਸਮਝਿਆ।
PunjabKesari
ਇਸ ਤੋਂ ਬਾਅਦ ਕਿਰਨ ਕੁਮਾਰ ਵੀ ਰੇਖਾ ਦੀ ਜ਼ਿੰਦਗੀ ‘ਚ ਆਏ ਪਰ ਕਿਰਨ ਦੇ ਪਿਓ ਨੇ ਇਸ ਰਿਸ਼ਤੇ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਖਾ ਦੀ ਜ਼ਿੰਗਦੀ ‘ਚ ਪਿਆਰ ਦਾ ਰਿਸ਼ਤਾ ਲੈ ਕੇ ਅਮਿਤਾਭ ਬੱਚਨ ਆਏ। ਬੇਸ਼ੱਕ ਜਦੋਂ ਅਮਿਤਾਭ, ਰੇਖਾ ਦੀ ਜ਼ਿੰਦਗੀ ‘ਚ ਆਏ ਤਾਂ ਅਮਿਤਾਭ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਪਰ ਦੋਵਾਂ ਦਾ ਨਾਂ ਇਕ-ਦੂਜੇ ਨਾਲ ਕਈ ਸਾਲਾਂ ਤਕ ਜੁੜਿਆ ਰਿਹਾ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਪਰ ਦੋਵਾਂ ਦਾ ਸਾਥ ਜ਼ਿਆਦਾ ਸਮੇਂ ਤਕ ਟਿੱਕਿਆ ਨਹੀਂ ਰਿਹਾ।
PunjabKesari
ਸਾਲ 1990 ‘ਚ ਰੇਖਾ ਦੀ ਜ਼ਿੰਦਗੀ ‘ਚ ਦਿੱਲੀ ਦੇ ਨੌਜਵਾਨ ਬਿਜ਼ਨਸਮੈਨ ਮੁਕੇਸ਼ ਅਗਰਵਾਲ ਆਏ। ਦੋਵਾਂ ਦੀਆਂ ਮੁਲਾਕਤਾਂ ਪਿਆਰ ‘ਚ ਬਦਲ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਮਾਰਚ 1990 ‘ਚ ਵਿਆਹ ਕੀਤਾ। ਵਿਆਹ ਤੋਂ ਬਾਅਦ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਮੁਕੇਸ਼ ਨੇ ਰੇਖਾ ਨੂੰ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਤਕਰਾਰ ਪੈਦਾ ਹੋ ਗਈ ਤੇ ਆਖ਼ਰ ਆਪਸੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਛੇ ਮਹੀਨੇ ਬਾਅਦ ਖ਼ਤਮ ਹੋ ਗਿਆ।
PunjabKesari
2 ਅਕਤੂਬਰ, 1990 ਨੂੰ ਮੁਕੇਸ਼ ਨੇ ਆਪਣੇ ਫਾਰਮ ਹਾਉਸ ‘ਚ ਰੇਖਾ ਦੀ ਚੁੰਨੀ ਨਾਲ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।
PunjabKesari


author

sunita

Content Editor

Related News