ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਢਾ', ਜਾਣੋ 6 ਦਿਨਾਂ ਦੀ ਕਮਾਈ

Wednesday, Aug 17, 2022 - 10:45 AM (IST)

ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਢਾ', ਜਾਣੋ 6 ਦਿਨਾਂ ਦੀ ਕਮਾਈ

ਮੁੰਬਈ (ਬਿਊਰੋ) – ਬਾਲੀਵੁੱਡ ਦੇ ਸੁਪਰਟਾਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਫ਼ਿਲਮ ’ਚ ਆਮਿਰ ਖ਼ਾਨ, ਕਰੀਨਾ ਕਪੂਰ ਤੇ ਮੋਨਾ ਸਿੰਘ ਮੁੱਖ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ

ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 11.70 ਕਰੋੜ ਰੁਪਏ ਕਮਾਏ ਹਨ। ਦੂਜੇ ਦਿਨ ਫ਼ਿਲਮ ਨੇ ਨਿਰਾਸ਼ਾਜਨਕ 7.26 ਕਰੋੜ ਤੇ ਤੀਜੇ ਦਿਨ 9 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਫ਼ਿਲਮ ਦੇ ਚੌਥੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਸਿਰਫ 10 ਕਰੋੜ ਰੁਪਏ ਅਤੇ ਪੰਜਵੇਂ ਦਿਨ 8 ਕਰੋੜ ਰੁਪਏ ਕਮਾਏ ਹਨ। ਛੇਵੇਂ ਦਿਨ ਦੀ ਕਮਾਈ ਨੇ ਤਾਂ ਆਮਿਰ ਖ਼ਾਨ ਦਾ ਦਿਲ ਹੀ ਤੋੜ ਦਿੱਤਾ ਹੈ। ਕੁੱਲ ਛੇ ਦਿਨਾਂ 'ਚ ਆਮਿਰ ਖ਼ਾਨ ਦੀ ਫ਼ਿਲਮ ਨੇ 50 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਇਹ ਅੰਕੜਾ ਉਨ੍ਹਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ, ਆਮਿਰ ਖ਼ਾਨ ਦੀ ਫ਼ਿਲਮ 75 ਕਰੋੜ ਦਾ ਲਾਈਫਟਾਈਮ ਕਲੈਕਸ਼ਨ ਵੀ ਸ਼ਾਇਦ ਨਹੀਂ ਕਰ ਸਕੇਗੀ। 

ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੀ ਅਸਫਲਤਾ ਤੋਂ ਸਦਮੇ ’ਚ ਆਮਿਰ ਖ਼ਾਨ, ਲੈ ਲਿਆ ਵੱਡਾ ਫ਼ੈਸਲਾ

ਦੱਸ ਦੇਈਏ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਵੀ ਲੱਗੀ ਹੈ। ਹਾਲਾਂਕਿ ‘ਰਕਸ਼ਾ ਬੰਧਨ’ ਦੀ ਕਮਾਈ ‘ਲਾਲ ਸਿੰਘ ਚੱਢਾ’ ਨਾਲੋਂ ਵੀ ਘੱਟ ਹੈ। 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News