ਕੁੱਲ੍ਹੜ ਪਿੱਜ਼ਾ ਕੱਪਲ ਦੇ ਤਲਾਕ ਦੀਆਂ ਖ਼ਬਰਾਂ ਦਾ ਖੁੱਲ੍ਹਿਆ ਭੇਦ!
Friday, Dec 06, 2024 - 04:25 PM (IST)
ਚੰਡੀਗੜ੍ਹ- ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਰ ਵਾਰ ਸੋਸ਼ਲ ਮੀਡੀਆ ਹੈਂਡਲ ਉੱਪਰ ਇਕੱਠੇ ਨਜ਼ਰ ਆਉਣ ਵਾਲਾ ਜੋੜਾ ਕੁਝ ਦਿਨਾਂ ਤੋਂ ਇਕੱਠੇ ਵੀਡੀਓ ਸ਼ੇਅਰ ਨਹੀਂ ਕਰ ਰਿਹਾ। ਇਸਦੇ ਨਾਲ ਹੀ ਦੋਵਾਂ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਹੈਂਡਲ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਯੂਜ਼ਰਸ ਵੱਲੋਂ ਦੋਵਾਂ ਦੇ ਤਲਾਕ ਦੀਆਂ ਕਿਆਸਆਰੀਆਂ ਸ਼ੁਰੂ ਹੋ ਗਈਆਂ। ਜੇਕਰ ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ ਵੇਖਿਆ ਜਾਏ ਤਾਂ ਦੋਵਾਂ ਨੇ ਇੱਕ-ਦੂਜੇ ਨਾਲ ਨਾ ਸਿਰਫ ਵੀਡੀਓ ਸ਼ੇਅਰ ਕਰਨੀ ਬੰਦ ਕਰ ਦਿੱਤੀ ਹੈ। ਸਗੋਂ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਗਿਆ ਹੈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਇਸ ਵਿਚਾਲੇ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਅਸਿੱਧੇ ਤੌਰ ਤੇ ਤਲਾਕ ਦੀਆਂ ਖਬਰਾਂ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
ਤਲਾਕ ਦੀਆਂ ਖਬਰਾਂ ਤੇ ਸ਼ੇਅਰ ਕੀਤੀ ਪੋਸਟ
ਦਰਅਸਲ, ਗੁਰਪ੍ਰੀਤ ਕੌਰ ਨੇ ਆਪਣੀ ਇੰਸਟਾ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਅਸਿੱਧੇ ਤੌਕ ਤੇ ਤਲਾਕ ਦੀਆਂ ਖਬਰਾਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਮੇਰੇ ਵੱਲੋਂ ਰੈੱਡ ਅਤੇ ਗ੍ਰੀਨ ਫਲੈਗ ਨਹੀਂ ਹੈ। ਇਹ ਸਫੈਦ ਹੈ। ਹੁਣ ਮੈਂ ਸਿਰਫ ਸ਼ਾਂਤੀ ਚਾਹੁੰਦੀ ਹਾਂ। ਤੁਸੀ ਵੀ ਵੇਖੋ ਇਹ ਪੋਸਟ... ਇਸ ਪੋਸਟ ਤੋਂ ਇਹ ਤਾਂ ਸਾਬਿਤ ਹੋ ਗਿਆ ਹੈ, ਕਿ ਹੁਣ ਫਿਲਹਾਲ ਵਾਸਤੇ ਜੋੜਾ ਸੋਸ਼ਲ ਮੀਡੀਆ ਹੈਂਡਲ ਤੋਂ ਦੂਰੀ ਬਣਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8