ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪਿੱਜ਼ਾ Couple!
Monday, Dec 02, 2024 - 12:57 PM (IST)
ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪਿੱਜ਼ਾ Couple!
ਜਲੰਧਰ- ਮਸ਼ਹੂਰ ਕੁੱਲ੍ਹੜ ਪਿੱਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਕਈ ਦਿਨਾਂ ਤੋਂ ਇਹ ਜੋੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੱਖ-ਵੱਖ ਪੋਸਟਾਂ ਸ਼ੇਅਰ ਕਰਦੇ ਹੋਏ ਵਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸਹਿਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੰਟਰਨੈੱਟ ਉੱਪਰ ਦੋਹਾਂ ਦੇ ਤਲਾਕ ਨੂੰ ਲੈ ਕਿਆਸਆਰੀਆਂ ਤੇਜ਼ ਹੋ ਗਈਆਂ ਹਨ। ਤੁਸੀ ਵੀ ਵੇਖੋ ਸੋਸ਼ਲ ਮੀਡੀਆ ਹੈਂਡਲ ਉੱਪਰ ਲੋਕਾਂ ਦੇ ਕਮੈਂਟ...
ਇਹ ਵੀ ਪੜ੍ਹੋ- ਮੌਤ ਤੋਂ ਬਾਅਦ 30 ਸਾਲਾ ਅਦਾਕਾਰਾ ਦੀ ਆਖਰੀ ਪੋਸਟ Viral
ਦਰਅਸਲ, ਕੁੱਲ੍ਹੜ ਪਿੱਜ਼ਾ ਦੀ ਗੁਰਪ੍ਰੀਤ ਕੌਰ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਉੱਪਰ ਯੂਜ਼ਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰ ਲਿਖਿਆ, ਮਤਲਬ ਤਲਾਕ ਕੰਫਰਮ।ਜੇਕਰ ਕੁੱਲ੍ਹੜ ਪਿੱਜ਼ਾ ਕਪਲ ਦਾ ਇੰਸਟਾਗ੍ਰਾਮ ਵੇਖਿਆ ਜਾਏ ਤਾਂ ਦੋਵਾਂ ਨੇ ਇੱਕ-ਦੂਜੇ ਨਾਲ ਨਾ ਸਿਰਫ ਵੀਡੀਓ ਸ਼ੇਅਰ ਕਰਨੀ ਬੰਦ ਕਰ ਦਿੱਤੀ ਹੈ। ਸਗੋਂ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਗਿਆ ਹੈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਫਿਲਹਾਲ ਦੋਵਾਂ ਵੱਲੋਂ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ, ਇਸਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲ ਹੀ ਚ ਸੋਸ਼ਲ ਅਕਾਊਂਟ ਹੋਇਆ ਸੀ ਹੈਕ
ਦੱਸ ਦੇਈਏ ਕਿ ਹਾਲ ਹੀ ਵਿੱਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਸੀ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਸੀ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਹਾਲ ਹੀ ਵਿੱਚ ਕੁਝ ਲੋਕਾਂ ਨੂੰ ਪਤਾ ਹੋਏਗਾ ਕਿ ਦੋ ਦਿਨ ਪਹਿਲਾਂ ਮੇਰੀ ਇੰਸਟਾਗ੍ਰਾਮ ਆਈਡੀ ਹੈਕ ਕਰ ਲਈ ਗਈ ਸੀ, ਜੋ ਕਿ ਤੁਰਕੀ ਵਿੱਚ ਕੀਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਆਈਡੀ ਨੂੰ ਰਿਕਵਰ ਕਰਵਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8