ਫਾਦਰਜ਼ ਡੇਅ ’ਤੇ ਪਹਿਲੀ ਵਾਰ ਕਪਿਲ ਸ਼ਰਮਾ ਨੇ ਦਿਖਾਈ ਆਪਣੇ ਬੇਟੇ ਦੀ ਝਲਕ

Monday, Jun 21, 2021 - 12:25 PM (IST)

ਮੁੰਬਈ (ਬਿਊਰੋ)– ਆਪਣੀ ਕਮਾਲ ਦੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅੱਜ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਦੇਸ਼ ਦੇ ਹਰ ਘਰ ’ਚ ਕਪਿਲ ਦੇ ਫੈਨ ਮੌਜੂਦ ਹਨ। ਉਥੇ ਪ੍ਰਸ਼ੰਸਕਾਂ ਦਾ ਪਿਆਰ ਤੇ ਉਨ੍ਹਾਂ ਦੀ ਭਾਰੀ ਡਿਮਾਂਡ ’ਤੇ ਕਪਿਲ ਸ਼ਰਮਾ ਨੇ ਹਾਲ ਹੀ ’ਚ ਆਪਣੇ ਦੋਵਾਂ ਬੱਚਿਆਂ ਦੀ ਇਕੱਠਿਆਂ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਤਸਵੀਰ ’ਚ ਦੋਵੇਂ ਬੱਚੇ ਕਪਿਲ ਦੀ ਗੋਦ ’ਚ ਨਜ਼ਰ ਆ ਰਹੇ ਹਨ।

ਕਪਿਲ ਨੇ ਫਾਦਰਜ਼ ਡੇਅ ਦੇ ਖ਼ਾਸ ਮੌਕੇ ’ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਦੋਵੇਂ ਬੱਚੇ ਅਨਾਇਰਾ ਤੇ ਤ੍ਰਿਸ਼ਾਨ ਕਪਿਲ ਦੀ ਗੋਦ ’ਚ ਬੈਠੇ ਹਨ। ਤਸਵੀਰ ਨੂੰ ਸਾਂਝਾ ਕਰਦਿਆਂ ਕਪਿਲ ਨੇ ਇਕ ਬਹੁਤ ਹੀ ਮਜ਼ੇਦਾਰ ਕੈਪਸ਼ਨ ਲਿਖੀ ਹੈ। ਉਸ ਨੇ ਲਿਖਿਆ, ‘ਲੋਕਾਂ ਦੀ ਭਾਰੀ ਮੰਗ ’ਤੇ ਅਨਾਇਰਾ ਤੇ ਤ੍ਰਿਸ਼ਾਨ ਪਹਿਲੀ ਵਾਰ ਇਕੱਠੇ।’

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਦੱਸ ਦੇਈਏ ਕਿ ਪ੍ਰਸ਼ੰਸਕਾਂ ਨੇ ਕਪਿਲ ਦੀ ਇਸ ਤਸਵੀਰ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਇਸ ਨੂੰ ਲਗਭਗ ਦੋ ਘੰਟਿਆਂ ’ਚ ਹੀ 8 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਸਨ।

ਕਪਿਲ ਦੀ ਪਤਨੀ ਗਿੰਨੀ ਨੇ ਇਸੇ ਸਾਲ 1 ਫਰਵਰੀ ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਉਨ੍ਹਾਂ ਲਿਖਿਆ ਸੀ, ‘ਅੱਜ ਸਵੇਰੇ ਸਾਨੂੰ ਭਗਵਾਨ ਦੇ ਆਸ਼ੀਰਵਾਦ ਨਾਲ ਬੇਟਾ ਹੋਇਆ ਹੈ। ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਪਿਆਰ ਤੇ ਪ੍ਰਾਰਥਨਾਵਾਂ ਲਈ ਬਹੁਤ-ਬਹੁਤ ਧੰਨਵਾਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News