ਪੰਜਾਬ ਆਵੇਗੀ ਕੰਗਨਾ ਰਣੌਤ, ਬਠਿੰਡਾ ਅਦਾਲਤ 'ਚ ਹੋਵੇਗੀ ਪੇਸ਼ੀ
Saturday, Oct 11, 2025 - 11:23 AM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਮਾਨਹਾਨੀ ਦੀ ਸ਼ਿਕਾਇਤ (ਕੰਪਲੇਂਟ) ਦੇ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ 27 ਅਕਤੂਬਰ ਨੂੰ ਬਠਿੰਡਾ ਦੀ ਕੋਰਟ ਵਿੱਚ ਪੇਸ਼ ਹੋਵੇਗੀ। ਕੰਗਨਾ ਰਣੌਤ ਬਠਿੰਡਾ ਦੀ 7 ਨੰਬਰ ਕੋਰਟ ਵਿੱਚ ਦੁਪਹਿਰ 2:00 ਵਜੇ ਪਹੁੰਚੇਗੀ। ਇਹ ਆਦੇਸ਼ ਉਸ ਸਮੇਂ ਆਇਆ, ਜਦੋਂ ਕੱਲ੍ਹ (ਬੀਤੇ ਦਿਨ) ਉਨ੍ਹਾਂ ਦੇ ਵਕੀਲਾਂ ਵੱਲੋਂ ਜੱਜ ਸਾਹਿਬ ਕੋਲ ਇੱਕ ਅਰਜ਼ੀ ਲਗਾਈ ਗਈ ਸੀ। ਜੱਜ ਸਾਹਿਬ ਨੇ ਅਰਜ਼ੀ 'ਤੇ ਆਦੇਸ਼ ਦਿੰਦੇ ਹੋਏ ਕਿਹਾ ਕਿ ਕੰਗਨਾ ਨੂੰ 27 ਅਕਤੂਬਰ ਨੂੰ 2:00 ਵਜੇ ਕੋਰਟ ਵਿੱਚ ਪੇਸ਼ ਹੋਣਾ ਪਵੇਗਾ