ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਈ ਕੰਗਨਾ ਰਣੌਤ, ਵੇਖੋ ਤਸਵੀਰਾਂ

Monday, May 31, 2021 - 11:17 AM (IST)

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਈ ਕੰਗਨਾ ਰਣੌਤ, ਵੇਖੋ ਤਸਵੀਰਾਂ

ਅੰਮ੍ਰਿਤਸਰ (ਅਨਜਾਣ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ, ਜਿਸ ਕਾਰਨ ਉਹ ਅਕਸਰ ਹੀ ਵਿਵਾਦਾਂ 'ਚ ਘਿਰੀ ਰਹਿੰਦੀ ਹੈ।

PunjabKesari

ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪਰਿਵਾਰ ਨਾਲ ਮਨਾਲੀ 'ਚ ਸਮਾਂ ਬਿਤਾ ਰਹੀ ਕੰਗਨਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। 

PunjabKesari
ਕੰਗਨਾ ਨੇ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ''ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਗਈ ਸੀ। ਮੇਰਾ ਪਾਲਨ ਪੋਸ਼ਣ ਨਾਰਥ 'ਚ ਹੋਇਆ ਹੈ ਅਤੇ ਮੇਰੇ ਪਰਿਵਾਰ ਦਾ ਹਰ ਮੈਂਬਰ ਕਈ ਵਾਰ ਸ੍ਰੀ ਦਰਬਾਰ ਸਾਹਿਬ ਜਾ ਚੁੱਕਾ ਹੈ ਪਰ ਮੈਂ ਪਹਿਲੀ ਵਾਰ ਗਈ ਸੀ। ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਵੇਖ ਕੇ ਮੈਂ ਦੰਗ (ਹੈਰਾਨ) ਰਹਿ ਗਈ।''

PunjabKesari

ਦੱਸ ਦਈਏ ਕਿ ਕੰਗਨਾ ਰਣੌਤ 7 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੀ। ਇਸ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਇਲਾਹੀ ਬਾਣੀ ਦਾ ਆਨੰਦ ਮਾਣਿਆ, ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ, ਅੰਮ੍ਰਿਤ ਦਾ ਚੁਲਾ ਲਿਆ ਅਤੇ ਪ੍ਰੀਕਰਮਾ 'ਚ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਮੱਥਾ ਟੇਕਿਆ। 

PunjabKesari

ਸਿੱਖਾਂ ਦਾ ਦਿਲ ਜਿੱਤਣ ਦੀ ਕਰ ਰਹੀ ਹੈ ਕੋਸ਼ਿਸ਼
ਕੰਗਨਾ ਰਣੌਤ ਹੁਣ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਕੰਗਨਾ ਅਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਹੋਈ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਖ਼ੂਬ ਖਰੀਆਂ-ਖੋਟੀਆਂ ਸੁਣਾਈਆਂ ਸਨ। ਇੰਨਾਂ ਹੀ ਨਹੀਂ ਕੰਗਨਾ ਖ਼ਿਲਾਫ਼ ਦਿੱਲੀ ਦੇ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ 'ਚ ਯਾਚਿਕਾ ਵੀ ਦਰਜ ਕਰਵਾਈ ਸੀ।
PunjabKesari


author

sunita

Content Editor

Related News