ਸੁਸ਼ਾਂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਨੇ ਕੀਤੇ ਕਈ ਖੁਲਾਸੇ, ਇਸ ਸ਼ਖਸ ਨੇ ਬਣਾਇਆ ਸੀ ਉਸ ''ਤੇ ਦਬਾਅ

06/20/2020 9:08:14 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਫ਼ਿਲਮ ਉਦਯੋਗ 'ਚ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਪੂਰਾ ਫ਼ਿਲਮ ਉਦਯੋਗ ਦੋ ਖੇਮਿਆਂ 'ਚ ਵੰਡ ਗਿਆ ਹੈ। ਇਸ ਲੜਾਈ 'ਚ ਹੁਣ ਕੰਗਨਾ ਰਣੌਤ ਵੀ ਸ਼ਾਮਲ ਹੋ ਗਈ ਹੈ। ਕੰਗਨਾ ਪਹਿਲਾਂ ਹੀ ਆਪਣੇ ਸੁਭਾਅ ਅਤੇ ਆਪਣੇ ਸ਼ਬਦਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਪਰਵੀਨ ਬੌਬੀ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਤੁਲਨਾ ਕਰਨ ਲਈ ਮਹੇਸ਼ ਭੱਟ 'ਤੇ ਫੁੱਟਣ ਤੋਂ ਬਾਅਦ, ਉਸ ਨੇ ਹੁਣ ਆਪਣਾ ਸੰਘਰਸ਼ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੀ ਸੁਸ਼ਾਂਤ ਵਾਂਗ ਹੀ ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ।

 
 
 
 
 
 
 
 
 
 
 
 
 
 

on an individual happens openly and we all are all guilty of watching it silently. Is blaming the system enough? Will there ever be change? Are we going to see a monumental shift in the narrative on how outsiders are treated?

A post shared by Kangana Ranaut (@team_kangana_ranaut) on Jun 19, 2020 at 4:04am PDT

ਉਸ ਨੇ ਕਿਹਾ ਕਿ, ਇਕ ਵਾਰ ਜਾਵੇਦ ਅਖ਼ਤਰ ਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਅਤੇ ਮੈਨੂੰ ਕਿਹਾ ਸੀ ਕਿ ਰਾਕੇਸ਼ ਰੌਸ਼ਨ ਅਤੇ ਉਸ ਦਾ ਪਰਿਵਾਰ ਬਹੁਤ ਵੱਡੇ ਲੋਕ ਹਨ। ਜੇ ਤੂੰ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗੀ ਤਾਂ ਤੇਰੇ ਕੋਲ ਕੋਈ ਜਗ੍ਹਾ ਨਹੀਂ ਹੋਵੇਗੀ। ਉਹ ਤੈਨੂੰ ਜੇਲ੍ਹ 'ਚ ਸੁੱਟ ਦੇਣਗੇ ਅਤੇ ਆਖਰਕਾਰ ਤੇਰੇ ਕੋਲ ਇੱਕੋ ਰਸਤਾ ਬਚੇਗਾ ਅਤੇ ਉਹ ਹੈ ਤਬਾਹੀ। ਤੂੰ ਖ਼ੁਦਕੁਸ਼ੀ ਕਰੇਗੀ। ਇਹ ਉਨ੍ਹਾਂ ਦੇ ਸ਼ਬਦ ਸਨ। 

 
 
 
 
 
 
 
 
 
 
 
 
 
 

It is important to give talent their due. And if celebrities are struggling with personal and mental health issues, the media should try and emphasize with them, rather than making it difficult for them!

A post shared by Kangana Ranaut (@team_kangana_ranaut) on Jun 15, 2020 at 2:44am PDT

ਉਸ ਨੇ ਅੱਗੇ ਕਿਹਾ, 'ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ' ਫ਼ਿਲਮ ਤੋਂ ਬਾਅਦ ਸਲਮਾਨ ਖਾਨ ਵਰਗੇ ਲੋਕਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਕੌਣ? ਹਰ ਕੋਈ ਜਾਣਦਾ ਸੀ ਕਿ ਸੁਸ਼ਾਂਤ ਕੌਣ ਹੈ। ਸਾਨੂੰ ਇਹ ਸਭ ਰੋਕਣ ਦੀ ਲੋੜ ਹੈ।


sunita

Content Editor

Related News